

ਗੁਰਦਾਸਪੁਰ ਦੇ ਪਿੰਡ ਪਾਹੜਾ ਵਿਖੇ ਚਾਰ ਭੈਣਾਂ ਦੇ ਇਕਲੌਤੇ ਭਰਾ ਵੱਲੋਂ ਭੇਦਭਰੀ ਹਾਲਤ ’ਚ ਜ਼ਹਿਰੀਲੀ ਚੀਜ਼ ਨਿਗਲ ਕੇ ਜੀਵਨ ਲੀਲਾ ਸਮਾਪਤ ਕਰਨ ਦਾ ਦੁਖਦਾਈ ਸਮਾਚਾਰ ਸਾਹਮਣੇ ਆਇਆ ਐ। ਪੀੜਤ ਪਰਿਵਾਰ ਨੇ ਘਟਨਾ ਲਈ ਪਿੰਡ ਦੇ ਹੀ ਇਕ ਜੋੜੇ ਨੂੰ ਜ਼ਿੰਮੇਵਾਰ ਦਸਦਿਆਂ ਇਨਸਾਫ ਦੀ ਮੰਗ ਕੀਤੀ ਐ। ਮ੍ਰਿਤਕ ਦੀਆਂ ਭੈਣਾਂ ਦਾ ਇਲਜਾਮ ਐ ਕਿ ਪਿੰਡ ਦੇ ਇਕ ਵਿਅਕਤੀ ਅਤੇ ਉਸ ਦੀ ਪਤਨੀ ਨੇ ਘਰ ਅੰਦਰ ਜ਼ਬਰੀ ਦਾਖਲ ਹੋ ਕੇ ਉਨ੍ਹਾਂ ਦੇ 26 ਸਾਲਾ ਭਲਾ ਸਰਵਨ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਸੀ। ਹਮਲਾਵਰਾਂ ਨੇ ਕੁੱਟਮਾਰ ਤੋਂ ਇਲਾਵਾ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀ, ਜਿਸ ਦੇ ਚਲਦਿਆਂ ਸਰਵਨ ਨੇ ਡਰ ਦੇ ਮਾਰੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਜਿਸ ਕਾਰਨ ਉਸ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੂਰਾ ਹਾਲ ਐ। ਮ੍ਰਿਤਕ ਦੀਆਂ ਭੈਣਾਂ ਤੇ ਬਜ਼ੁਰਗ ਪਿਤਾ ਨੇ ਮੀਡੀਆ ਸਾਹਮਣੇ ਇਨਸਾਫ ਦੀ ਗੁਹਾਰ ਲਾਉਂਦਿਆਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਐ। ਦੱਸ ਦਈਏ ਕਿ ਮ੍ਰਿਤਕ ਚਾਰ ਭੈਣਾਂ ਦਾ ਭਰਾ ਅਤੇ ਮਾਪਿਆਂ ਦਾ ਇਕਲੌਤਾ ਸਹਾਰਾ ਸੀ। ਉਸਦੇ ਪਿਤਾ ਗੈਸ ਏਜੰਸੀ ਤੇ ਡੇਲੀ ਵੇਜਿਸ ਤੇ ਕੰਮ ਕਰਦੇ ਹਨ ਜਦਕਿ ਸਰਵਨ ਆਪ ਜੇਸੀਬੀ ਦਾ ਡਰਾਈਵਰ ਸੀ। ਮਾਮਲੇ ਨੂੰ ਪ੍ਰੇਮ ਸਬੰਧਾਂ ਨਾਲ ਵੀ ਜੋੜ ਕੇ ਵੇਖਿਆ ਜਾ ਰਿਹਾ ਐ। ਉਧਰ ਸਥਾਨਕ ਪੁਲਿਸ ਨੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਪਤੀ-ਪਤਨੀ ਤੇ ਇਕ ਹੋਰ ਲੜਕੀ ਦੇ ਖਿਲਾਫ ਖੁਦਕੁਸ਼ੀ ਲਈ ਮਜਬੂਰ ਕਰਨ ਦੀਆਂ ਧਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।

