ਧਾਰੀਵਾਲ ਨਗਰ ਕੌਂਸਲ ਖਿਲਾਫ ਫੁੱਟਿਆ ਦੁਕਾਨਦਾਰਾਂ ਦਾ ਗੁੱਸਾ/ ਬਿਨਾਂ ਸੂਚਿਤ ਕੀਤੇ ਰਾਤ ਸਮੇਂ ਉਸਾਰੀਆਂ ਤੋੜਣ ਦੇ ਲਾਏ ਇਲਜ਼ਾਮ/ ਧਾਰੀਵਾਲ ਨਹਿਰ ਨੇੜੇ ਰੋਡ ਜਾਮ ਕਰ ਕੇ ਕੌਂਸਲ ਖਿਲਾਫ਼ ਕੀਤੀ ਨਾਅਰੇਬਾਜ਼ੀ

0
11

ਨਗਰ ਕੌਂਸਲ ਧਾਰੀਵਾਲ ਵੱਲੋਂ ਸਵੇਰੇ ਤੜਕਸਾਰ ਨਾਜਾਇਜ਼ ਕਬਜ਼ਿਆਂ ਖਿਲਾਫ ਕੀਤੀ ਕਾਰਵਾਈ ਦੀ ਮੁੱਦਾ ਗਰਮਾ ਗਿਆ ਐ। ਕਾਰਵਾਈ ਦਾ ਸਾਹਮਣਾ ਕਰਨ ਵਾਲੇ ਦੁਕਾਨਦਾਰਾਂ ਨੇ ਨਕਲ ਕੌਂਸਲ ਅਧਿਕਾਰੀਆਂ ਦੇ ਪੱਖਪਾਤੀ ਕਾਰਵਾਈ ਦੇ ਇਲਜ਼ਾਮ ਲਾਏ ਨੇ। ਦੁਕਾਨਦਾਰਾਂ ਨੇ ਇਕੱਠੇ ਹੋ ਕੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਨਗਲ ਕੌਂਸਲ ਖਿਲਾਫ ਧਰਨਾ ਦਿੱਤਾ। ਧਰਨਾਕਾਰੀਆ ਦਾ ਇਲਜ਼ਾਮ ਐ ਕਿ ਨਗਰ ਕੌਂਸਲ ਨੇ ਕੁੱਝ ਚੋਣਵੇਂ ਦੁਕਾਨਦਾਰਾਂ ਨੂੰ ਨਿਸ਼ਾਨਾ ਬਣਾ ਕੇ ਪੱਖਪਾਤੀ ਕਾਰਵਾਈ ਕੀਤੀ ਐ ਜਦਕਿ ਸਿਫਾਰਸ਼ੀਆਂ ਨੂੰ ਛੱਡ ਦਿੱਤਾ ਗਿਆ ਐ। ਉਨ੍ਹਾਂ ਕਿਹਾ ਕਿ ਸ਼ਹਿਰ ਅੰਦ ਬਹੁਤ ਸਾਰੀਆਂ ਥਾਵਾਂ ਤੇ ਨਾਜਾਇਜ਼ ਕਬਜੇ ਕੀਤੇ ਹੋਏ ਨੇ ਅਤੇ ਉਨ੍ਹਾਂ ਦੀਆਂ ਦੁਕਾਨਾਂ ਨੂੰ ਤੜਕਸਾਰ ਨਿਸ਼ਾਨਾ ਬਣਾ ਕੇ ਪੱਲਾ ਝਾੜਿਆ ਜਾ ਰਿਹਾ ਐ।  ਇਸ ਦੌਰਾਨ ਦੁਕਾਨਦਾਰਾਂ ਨੇ ਧਾਰੀਵਾਲ ਨਹਿਰ ਦੇ ਪੁੱਲ ਨੇੜੇ ਰੋਡ ਜਾਮ ਕਰ ਕੇ ਨਕਲ ਕੌਂਸਲ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਉਧਰ ਨਗਰ ਕੌਂਸਲ ਅਧਿਕਾਰੀਆਂ ਨੇ ਪੱਖਪਾਤੀ ਕਾਰਵਾਈ ਦੇ ਇਲਜਾਮਾਂ ਦਾ ਖੰਡਨ ਕੀਤਾ ਐ। ਇਸ ਸਬੰਧੀ ਪੁੱਛੇ ਜਾਣ ਤੇ ਨਗਰ ਕੌਂਸਲ ਦੇ ਈਓ ਭੁਪਿੰਦਰ ਸਿੰਘ ਨੇ ਕਿਹਾ ਕਿ ਸਮੁੱਚੇ ਸ਼ਹਿਰ ਅੰਦਰ ਨਾਜਾਇਜ਼ ਕਬਜ਼ਿਆਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਐ। ਪੱਖਪਾਤੀ ਕਾਰਵਾਈ ਦੇ ਇਲਜਾਮਾਂ ਬਾਰੇ ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਵੱਖ ਵੱਖ ਜੋਨਾਂ ਵਿਚ ਵੰਡ ਕੇ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਐ, ਆਉਂਦੇ ਦਿਨਾਂ ਦੌਰਾਨ ਸਾਰੀਆਂ ਧਾਵਾਂ ਤੇ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

LEAVE A REPLY

Please enter your comment!
Please enter your name here