ਫਿਰੋਜ਼ਪੁਰ ’ਚ ਬੇਮੌਸਮੀ ਬਰਸਾਤ ਨੇ ਵਧਾਈ ਅੰਨਦਾਤੇ ਦੀ ਚਿੰਤਾ/ ਮੀਂਹ ਕਾਰਨ ਭਿੱਜੀ ਮੰਡੀਆਂ ’ਚ ਲਿਆਂਦੀ ਹੋਈ ਕਣਕ/ ਤਰਪਾਲਾਂ ਦਾ ਸਹੀ ਪ੍ਰਬੰਧ ਨਾ ਹੋਣ ਕਾਰਨ ਪ੍ਰੇਸ਼ਾਨ ਹੁੰਦੇ ਦਿਖੇ ਕਿਸਾਨ

0
11

ਪੰਜਾਬ ਅੰਦਰ ਕਣਕ ਦੀ ਵਾਢੀ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਐ ਪਰ ਇਸ ਦੌਰਾਨ ਮੌਸਮ ਵਿਚ ਆਈ ਤਬਦੀਲੀ ਨੇ ਕਿਸਾਨਾਂ ਦੇ ਚਿੰਤਾ ਵਧਾ ਦਿੱਤੀ ਐ। ਗੱਲ ਜੇਕਰ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਦੀ ਕੀਤੀ ਜਾਵੇ ਤਾਂ ਇੱਥੇ ਅੱਜ ਦੁਪਹਿਰ ਬਾਅਦ ਮੌਸਮ ਦੇ ਅਚਾਨਕ ਬਦਲੇ ਮਿਜ਼ਾਜ਼ ਨੇ ਕਿਸਾਨਾਂ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੀ ਐ। ਇੱਥੇ ਮੰਡੀਆਂ ਵਿਚ ਕਣਕ ਲੈ ਕੇ ਆਈ ਕਿਸਾਨ 6 ਮਹੀਨੇ ਦੀ ਮਿਹਨਤ ਨਾਲ ਪਾਲੀ ਫਸਲ ਨੂੰ ਭਿੱਜਣ ਤੋਂ ਬਚਾਉਣ ਲਈ ਤਰਲੋ-ਮੱਛੀ ਹੁੰਦੇ ਦਿਖਾਈ ਦਿੱਤੇ। ਮੰਡੀ ਵਿਚ ਕਣਕ ਲੈ ਕੇ ਆਏ ਕਿਸਾਨਾਂ ਨੇ ਕਿਹਾ ਕਿ ਪਿਛਲੀ ਝੋਨੇ ਦੀ ਫਸਲ ਸਮੇਂ ਮੰਡੀਆਂ ਵਿਚ ਚੁਕਾਈ ਨਾ ਹੋਣ ਦੇ ਚਲਦਿਆਂ ਘਾਟਾ ਸਹਿਣਾ ਪਿਆ ਸੀ ਅਤੇ ਇਸ ਵਾਰ ਕਣਕ ਦੀ ਫਸਲ ਚੰਗੀ ਹੋਣ ਦੀ ਉਮੀਦ ਸੀ ਪਰ ਮੌਸਮੀ ਗੜਬੜੀ ਨੇ ਕਿਸਾਨਾਂ ਦੀਆਂ ਉਮੀਦਾਂ ਤੇ ਪਾਣੀ ਫੇਰ ਦਿੱਤਾ ਐ। ਬੀਤੇ ਦਿਨਾਂ ਦੌਰਾਨ ਹੋਈ ਬਾਰਸ਼ ਨਾਲ ਕੁੱਝ ਥਾਵਾਂ ਤੇ ਪੱਕੀ ਫਸਲ ਧਰਤੀ ਤੇ ਵਿਛਾ ਦਿੱਤੀ ਐ ਅਤੇ ਹੁਣ ਮੁੜ ਮੌਸਮ ਖਰਾਬ ਹੋਣ ਕਾਰਨ ਕਿਸਾਨਾਂ ਦੇ ਸਾਹ ਸੂਤੇ ਗਏ ਨੇ। ਕਿਸਾਨਾਂ ਦਾ ਗਿਲਾ ਐ ਕਿ ਆੜ੍ਹਤੀਆਂ ਤੇ ਸਰਕਾਰ ਨੇ ਮੰਡੀਆਂ ਵਿਚ ਪੁਖਤਾ ਪ੍ਰਬੰਧਾਂ ਦੇ ਦਾਅਵੇ ਕੀਤੇ ਜਾ ਰਹੇ ਸੀ ਪਰ ਮੀਂਹ ਸ਼ੁਰੂ ਹੋਣ ਬਾਦ ਕਿਸਾਨਾਂ ਨੂੰ ਲੋੜੀਂਦੀਆਂ ਤਰਪਾਲਾਂ ਨਹੀਂ ਮਿਲੀਆਂ ਅਤੇ ਜੋ ਮਿਲੀਆਂ ਵੀ ਨੇ, ਉਹ ਵੀ ਮਾੜੀ ਹਾਲਤ ਵਿਚ ਸਨ, ਜਿਸ ਕਾਰਨ ਉਨ੍ਹਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਭਿੱਜ ਗਈ ਐ। ਕਿਸਾਨਾਂ ਨੇ ਮੀਂਹ ਕਾਰਨ ਖੇਤਾਂ ਵਿਚ ਖੜ੍ਹੀ ਫਸਲ ਦੀ ਵਾਢੀ ਹੋਰ ਪਛੜਣ ਦੀ ਸ਼ੰਕਾ ਜਾਹਰ ਕੀਤੀ ਐ। ਇਸ ਤੋਂ ਇਲਾਵਾ ਬੋਰੀਆਂ ਵਿਚ ਭਰੀ ਕਣਕ ਦੀ ਫਸਲ ਵੀ ਖੁੱਲ੍ਹੇ ਅਸਮਾਨ ਹੇਠ ਪਈ ਐ।

LEAVE A REPLY

Please enter your comment!
Please enter your name here