ਬਰਨਾਲਾ ਦੀ ਖਿਡੌਣਾ ਸਨਅਤ ’ਤੇ ਛਾਏ ਮੰਦੀ ਦੇ ਬੱਦਲ/ ਲੱਕੜੀ ਦੇ ਖਿਡੌਣਿਆਂ ਲਈ ਮਸ਼ਹੂਰ ਐ ਕਸਬਾ ਧਨੋਲਾ ਦੀ ਖਿਡੌਣਾ ਸਨਅਤ/ ਮੋਬਾਈਲ ਫੋਨਾਂ ਤੇ ਚੀਨੀ ਸਾਮਾਨ ਕਾਰਨ ਘਟੀ ਖਿਡੌਣਿਆਂ ਦੀ ਮੰਗ

0
9

ਬਰਨਾਲਾ ਦੇ ਕਸਬਾ ਧਨੌਲਾ ਦੀ ਖਿਡੌਣਾ ਸਨਅਤ ਕਿਸੇ ਸਮੇਂ ਲੱਕਣ ਦੇ ਖਿਡੌਣੇ ਬਣਾਉਣ ਲਈ ਮਸ਼ਹੂਰ ਸੀ। ਇੱਥੇ ਬਣੇ ਲੱਕੜ ਦੇ ਖਿਡੌਣੇ ਦੇਸ਼ ਭਰ ਅੰਦਰ ਸਪਲਾਈ ਕੀਤੀ ਜਾਂਦੀ ਸੀ ਪਰ ਹੁਣ ਸਮੇਂ ਦੇ ਬਦਲਣ ਨਾਲ ਇਸ ਸਨਅਤ ਤੇ ਮੰਦੀ ਦੀ ਮਾਰ ਪੈਣੀ ਸ਼ੁਰੂ ਹੋ ਗਈ ਐ। ਖਾਸ ਕਰ ਕੇ ਮੋਬਾਈਲ ਫੋਨ ਵਿਚਲੀਆਂ ਗੇਮਾਂ ਅਤੇ ਚੀਨ ਤੋਂ ਆਉਂਦੇ ਪਲਾਸਟਿਕ ਦੇ ਖਿਡੌਣਿਆਂ ਨੇ ਇਸ ਸਨਅਤ ਨੂੰ ਭਾਰੀ ਨੁਕਸਾਨ ਪਹੁੰਚਾਇਆ ਐ। ਇੱਥੇ ਲੱਕੜੀ ਤੋਂ ਟਰੈਕਟਰ, ਟਰੱਕ, ਜੀਪ, ਕੰਬਾਈਨ, ਜਿਪਸੀ, ਘੋੜਾ ਗੱਡੀ ਤੋਂ ਇਲਾਵਾ ਤਰ੍ਹਾਂ ਤਰ੍ਹਾਂ ਦੇ ਖਿਡੌਣੇ ਬਣਾਏ ਜਾਂਦੇ ਨੇ, ਜਿਨ੍ਹਾਂ ਦੀ ਪਹਿਲਾਂ ਜ਼ਿਆਦਾ ਮੰਗ ਸੀ, ਜਿਸ ਦੇ ਚਲਦਿਆਂ ਇੱਥੇ ਵੱਡੀ ਗਿਣਤੀ ਕਾਰੀਗਰਾਂ ਨੂੰ ਰੁਜ਼ਗਾਰ ਮਿਲਿਆ ਹੋਇਆ ਸੀ ਪਰ ਮੰਦੀ ਦੀ ਮਾਰ ਕਾਰਨ ਇੱਥੇ ਰੁਜਗਾਰ ਦੇ ਮੌਕੇ ਵੀ ਘਟਨੇ ਸ਼ੁਰੂ ਹੋ ਗਏ ਨੇ। ਸਨਅਤ ਨਾਲ ਜੁੜੇ ਲੋਕਾਂ ਦੇ ਦੱਸਣ ਮੁਤਾਬਕ ਲੱਕੜੀ ਅਤੇ ਬਾਕੀ ਸਾਮਾਨ ਦੀਆਂ ਕੀਮਤਾਂ ਕਾਫੀ ਵੱਧ ਗਈਆਂ ਨੇ ਜਦਕਿ ਰੇਟ ਉਹੀ ਪੁਰਾਣੇ ਹੀ ਚੱਲੇ ਆ ਰਹੇ। ਇਸ ਤੋਂ ਇਲਾਵਾ ਬੱਚਿਆਂ ਦਾ ਮੋਬਾਈਲ ਫੋਨਾਂ ਵੱਲ ਜ਼ਿਆਦਾ ਰੁਝਾਨ ਵੱਧ ਗਿਆ ਐ। ਚਾਈਨਾਂ ਤੋਂ ਆਉਂਦੇ ਸਸਤੇ ਮਾਲ ਨੇ ਵੀ ਇਸ ਸਨਅਤ ਨੂੰ ਨੁਕਸਾਨ ਪਹੁੰਚਾਇਆ ਐ। ਖਿਡੌਣਾ ਸਨਅਤ ਨਾਲ ਜੁੜੇ ਲੋਕਾਂ ਦੇ ਦੱਸਣ ਮੁਤਾਬਕ ਬੱਚਿਆਂ ਨੂੰ ਇਨ੍ਹਾਂ ਖਿਡੌਣਿਆਂ ਨਾਲ ਜੋੜੀ ਰੱਖਣ ਦੀ ਲੋੜ ਐ, ਕਿਉਂਕਿ ਇਸ ਨਾਲ ਜਿੱਥੇ ਬੱਚਿਆਂ ਨੂੰ ਆਪਣੇ ਰਵਾਇਤੀ ਆਵਾਜਾਈ ਅਤੇ ਖੇਤੀ ਵਿਚ ਵਰਤੇ ਜਾਣ ਵਾਲੇ ਸਾਧਨਾਂ ਬਾਰੇ ਜਾਣਕਾਰੀ ਹਾਸਲ ਹੁੰਦੀ ਐ ਉੱਥੇ ਹੀ ਮਾਨਸਿਕ ਤੰਦਰੁਸਤੀ ਤੇ ਵੀ ਅਸਰ ਪੈਂਦਾ ਐ ਜਦਕਿ ਮੋਬਾਈਲ ਫੋਨ ਅਤੇ ਪਲਾਸਟਿਕ ਦੇ ਖਿਡੌਣਿਆਂ ਦੀ ਵਰਤੋਂ ਨਾਲ ਬੱਚਿਆਂ ਦੀ ਮਾਨਸਿਕ ਤੇ ਸਰੀਰਕ ਸਿਹਤ ਨੂੰ ਨੁਕਸਾਨ ਪਹੁੰਚਦਾ ਐ। ਖਿਡੌਣਾ ਸਨਅਤ ਨਾਲ ਜੁੜੇ ਲੋਕਾਂ ਨੇ ਸਰਕਾਰ ਨੂੰ ਇਸ ਸਨਅਤ ਨੂੰ ਬਚਾਉਣ ਲਈ ਮਦਦ ਦੇ ਨਾਲ ਨਾਲ ਆਮ ਲੋਕਾਂ ਨੂੰ ਵੀ ਆਪਣੇ ਬੱਚਿਆਂ ਨੂੰ ਲੱਕੜ ਤੋਂ ਬਣੇ ਰਵਾਇਤੀ ਖਿਡੌਣਿਆਂ ਨਾਲ ਜੋੜਣ ਦੀ ਅਪੀਲ ਕੀਤੀ ਐ ਤਾਂ ਜੋ ਇਸ ਸਨਅਤ ਨੂੰ ਚੱਲਦਾ ਰੱਖਿਆ ਜਾ ਸਕੇ।

LEAVE A REPLY

Please enter your comment!
Please enter your name here