Uncategorized ਜਲਾਲਾਬਾਦ ’ਚ ਸਖਸ਼ ਦੀ ਲਾਟਰੀ ਦੀ ਟਿਕਟ ਨੇ ਬਦਲੀ ਜ਼ਿੰਦਗੀ/ 150 ਰੁਪਏ ਕੀਮਤ ਦੀ ਲਾਟਰੀ ਟਿਕਟ ’ਚੋਂ ਨਿਕਲਿਆ ਇਕ ਕਰੋੜ ਦਾ ਇਨਾਮ/ ਬੀਤੇ ਦਿਨ ਛੋਟੀ ਬੱਚੀ ਨੇ ਲਾਟਰੀ ਸਟਾਲ ਤੋਂ ਚੁੱਕੀ ਸੀ ਲਾਟਰੀ ਦੀ ਟਿਕਟ By admin - April 19, 2025 0 9 Facebook Twitter Pinterest WhatsApp ਕਹਿੰਦੇ ਨੇ ਰੱਬ ਜਦੋਂ ਦਿੰਦਾ ਐ ਤਾਂ ਛੱਪਰ ਪਾੜ ਕੇ ਦਿੰਦਾ ਐ…ਇਹ ਕਹਾਵਤ ਜਲਾਲਾਬਾਦ ਵਾਸੀ ਇਕ ਸਖਸ਼ ਤੇ ਢੁੱਕਦੀ ਐ, ਜਿਸ ਦਾ ਬੀਤੇ ਦਿਨ 1 ਕਰੋੜ ਰੁਪਏ ਦਾ ਇਨਾਮ ਨਿਕਲਿਆ ਐ। ਜਾਣਕਾਰੀ ਅਨੁਸਾਰ ਬੀਤੇ ਦਿਨੀਂ ਜਲਾਲਾਬਾਦ ਵਿਖੇ ਇਕ ਸਖਸ਼ ਦਾ ਇੱਕ ਕਰੋੜ ਰੁਪਏ ਦਾ ਇਨਾਮ ਲੱਗਾ ਸੀ। ਇਸ ਸਖਸ਼ ਨੇ ਹੁਣ ਕੈਮਰੇ ਮੂਹਰੇ ਆ ਕੇ ਇਨਾਮ ਜਿੱਤਣ ਦੀ ਖੁਸ਼ੀ ਜਾਹਰ ਕੀਤੀ ਐ। ਇਸ ਸਖਸ਼ ਦੇ ਦੱਸਣ ਮੁਤਾਬਕ ਉਹ ਕਿਰਾਏ ਤੇ ਮਕਾਨ ਵਿਚ ਰਹਿੰਦਾ ਐ ਅਤੇ ਪਰਿਵਾਰ ਚਲਾਉਣ ਲਈ ਇਕ ਵਕੀਲ ਕੋਲ ਕੰਮ ਕਰਦਾ ਸੀ ਅਤੇ ਉਸ ਨੇ ਚਾਰ ਮਹੀਨੇ ਪਹਿਲਾਂ ਹੀ ਫਾਜ਼ਿਲਕਾ ਦੇ ਮੈਰੀਆ ਬਾਜ਼ਾਰ ਲਾਟਰੀ ਵੇਚਣ ਦਾ ਛੋਟਾ ਜਿਹਾ ਸਟਾਲ ਸ਼ੁਰੂ ਕੀਤਾ ਸੀ। ਬੀਤੇ ਦਿਨ ਉਸ ਦੀ ਛੋਟੀ ਲੜਕੀ ਦੁਕਾਨ ਤੇ ਆਈ ਜੋ ਇਕ ਟਿਕਟ ਚੁੱਕ ਕੇ ਘਰ ਲੈ ਗਈ ਸੀ ਅਤੇ ਉਸੇ ਟਿਕਟ ਵਿਚੋਂ ਸ਼ਾਮੀ 6 ਵਜੇ ਇਕ ਕਰੋੜ ਦਾ ਇਨਾਮ ਨਿਕਲਿਆ ਐ। ਇਨਾਮ ਨਿਕਲਣ ਦੀ ਖੁਸ਼ੀ ਜਾਹਰ ਕਰਦਿਆਂ ਉਸ ਨੇ ਕਿਹਾ ਕਿ ਉਹ ਸਭ ਤੋਂ ਪਹਿਲਾਂ ਆਪਣਾ ਮਕਾਨ ਬਣਾਏਗਾ ਅਤੇ ਫਿਰ ਬੱਚਿਆਂ ਨੂੰ ਉਚ ਸਿੱਖਿਆ ਹਾਸਲ ਕਰਵਾਏਗਾ।