ਸਮਰਾਲਾ ਨੇੜੇ ਹਾਦਸੇ ਤੋਂ ਬਾਅਦ ਝਗੜੇ ਦੌਰਾਨ ਨੌਜਵਾਨ ਦੀ ਮੌਤ/ ਨਿੱਜੀ ਬੱਸ ਵਾਲਿਆਂ ਨੇ ਮੌਤ ਦੇ ਘਾਟ ਉਤਾਰਿਆ ਟਰੈਕਟਰ ਚਾਲਕ/ ਨਿੱਜੀ ਬੱਸ ਤੇ ਟਰੈਕਟਰ-ਟਰਾਲੀ ਵਿਚਾਲੇ ਟੱਕਰ ਬਾਅਦ ਕੀਤਾ ਹਮਲਾ

0
8

ਸਮਰਾਲਾ ਚ ਬੀਤੀ ਸ਼ਾਮ ਸੜਕ ਹਾਦਸੇ ਨੂੰ ਲੈ ਕੇ ਹੋਏ ਝਗੜੇ ਦੌਰਾਨ ਇਕ ਨੌਜਵਾਨ ਦੀ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਐ। ਘਟਨਾ ਸ਼ਹਿਰ ਦੇ ਖਟਰਾਂ ਮਾਦਪੁਰ ਰੋਡ ਦੀ ਐ, ਜਿੱਥੇ ਇਕ ਟਰੈਕਟਰ ਟਰਾਲੀ ਦੀ ਨਿੱਜੀ ਬੱਸ ਨਾਲ ਟੱਕਰ ਹੋ ਗਈ। ਇਸ ਤੋਂ ਬਾਅਦ ਬੱਸ ਦੇ ਕੰਡਕਟਰ ਤੇ ਡਰਾਈਵਰ ਤੇ ਟਰੈਕਟਰ ਚਾਲਕ ਵਿਚਾਲੇ ਝਗੜਾ ਐਨਾ ਵੱਧ ਗਿਆ ਕਿ ਕੰਡਕਟਰ ਤੇ ਡਰਾਈਵਰ ਨੇ ਟਰੈਕਟਰ ਚਾਲਕ ਦੇ ਹਮਲਾ ਕਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕ ਦੀ ਪਛਾਣ ਮਨਜੀਤ ਸਿੰਘ ਉਮਰ 45 ਸਾਲ ਵਾਸੀ ਹਰਿਓ ਕਲਾਂ ਵਜੋਂ ਹੋਈ ਐ। ਘਟਨਾ ਤੋਂ ਬਾਅਦ ਆਸ ਪਾਸ ਦੇ ਲੋਕ ਇਕੱਠਾ ਹੋ ਗਏ, ਜਿਸ ਤੋਂ ਬਾਅਦ ਬੱਸ ਦਾ ਕੰਡਕਟਰ ਤੇ ਡਰਾਈਵਰ ਮੌਕੇ ਤੋਂ ਫਰਾਰ ਹੋ ਗਏ। ਘਟਨਾ ਸਥਾਨ ਤੇ ਪਹੁੰਚੇ ਮ੍ਰਿਤਕ ਦੇ ਰਿਸ਼ਤੇਦਾਰਾਂ ਅਤੇ ਆਲੇ ਦੁਆਲੇ ਲੋਕਾਂ ਨੇ ਇਲਜ਼ਾਮ ਲਗਾਇਆ ਕਿ ਬੱਸ ਚਾਲਕ ਅਤੇ ਕੰਡਕਟਰ ਨੇ ਡੰਡਿਆਂ ਨਾਲ ਟਰੈਕਟਰ ਟਰਾਲੀ ਚਾਲਕ ਨੂੰ ਮੌਤ ਦੇ ਘਾਟ ਉਤਾਰਿਆ ਐ। ਘਟਨਾ ਦੀ ਸੂਚਨਾ ਪਤਾ ਚਲਦੇ ਹੀ ਮੌਕੇ ਤੇ ਸਮਰਾਲਾ ਪੁਲਿਸ ਨੇ ਲਾਸ਼ ਨੂੰ ਕਬਜੇ ਵਿਚ ਲੈ ਕੇ ਹਸਪਤਾਲ ਪਹੁੰਚਾਇਆ। ਪਰਿਵਾਰ ਦਾ ਇਲਜਾਮ ਐ ਕਿ ਘਟਨਾ ਤੋਂ ਕਰੀਬ ਢਾਈ ਘੰਟੇ ਤਕ ਨੌਜਵਾਨ ਦੀ ਲਾਸ਼ ਘਟਨਾ ਸਥਾਨ ਤੇ ਪਈ ਰਹੀ ਐ।  ਰਿਸ਼ਤੇਦਾਰਾਂ ਨੇ ਕਿਹਾ ਕਿ ਇਹ ਸੜਕ ਦੁਰਘਟਨਾ ਨਹੀਂ ਹੈ ਜਦਕਿ ਇਹ ਕਤਲ ਦਾ ਮਾਮਲਾ ਹੈ। ਮ੍ਰਿਤਕ ਮਨਜੀਤ ਸਿੰਘ ਘਰ ਦਾ ਇਕੱਲਾ ਸੀ ਅਤੇ ਉਸ ਦਾ  ਪੁੱਤਰ ਵਿਦੇਸ਼ ਵਿੱਚ ਹੈ ਜਦਕਿ ਧੀ ਵਿਆਹੀ ਹੋਈ ਹੈ।  ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਦੋਸ਼ੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਐ। ਪੁਲਿਸ ਨੇ ਰਿਸ਼ਤੇਦਾਰਾਂ ਦੇ ਬਿਆਨਾਂ ਦੇ ਆਧਾਰ ਤੇ ਜਾਂਚ ਸ਼ੁਰੂ ਕਰ ਦਿੱਤੀ ਐ।

LEAVE A REPLY

Please enter your comment!
Please enter your name here