ਗੁਰਦਾਸਪੁਰ ’ਚ ਥਾਣਿਆਂ ਦਾ ਚੱਕਰ ਕੱਟਣ ਲਈ ਮਜ਼ਬੂਰ ਜਬਰ ਜਨਾਹ ਪੀੜਤਾ/ ਰਸਤੇ ’ਚੋਂ ਜ਼ਬਰੀ ਚੁੱਕ ਕੇ ਜਬਰ ਜਨਾਹ ਕਰ ਕੇ ਕੀਤਾ ਸੀ ਗਰਭਵਤੀ/ ਪੁਲਿਸ ’ਤੇ ਢਿੱਲੀ ਕਾਰਵਾਈ ਦੇ ਇਲਜ਼ਾਮ ਲਾਉਂਦਿਆਂ ਮੰਗਿਆ ਇਨਸਾਫ਼

0
11

ਗੁਰਦਾਸਪੁਰ ਦੇ ਹਲਕਾ ਡੇਰਾ ਬਾਬਾ ਨਾਨਕ ਅਧੀਨ ਆਉਂਦੇ ਪਿੰਡ ਪਖੋਕੇ ਟਾਹਲੀ ਸਾਹਿਬ ਵਾਲਾ ਦੀ ਇਕ 22 ਸਾਲਾ ਲੜਕੀ ਨੇ ਕੁੱਝ ਲੋਕਾਂ ਦੇ ਜਬਰ ਜਨਾਹ ਕਰਨ ਦੇ ਦੋਸ਼ ਲਾਉਂਦਿਆਂ ਇਨਸਾਫ ਦੀ ਮੰਗ ਕੀਤੀ ਐ। ਪੀੜਤਾ ਦਾ ਇਲਜ਼ਾਮ ਐ ਕਿ ਉਸ ਨੂੰ ਤਿੰਨ ਮਹੀਨੇ ਪਹਿਲਾਂ ਰਸਤੇ ਵਿਚੋਂ ਜ਼ਬਰੀ ਚੁੱਕ ਕੇ ਜ਼ਬਰਦਸਤੀ ਕੀਤੀ ਗਈ, ਜਿਸ ਕਰਨ ਉਹ ਗਰਭਵਤੀ ਹੋ ਗਈ। ਉਹ ਕਿਸੇ ਤਰ੍ਹਾਂ ਮੁਲਜਮਾਂ ਦੇ ਚੁੰਗਲ ਵਿਚੋਂ ਛੁੱਟ ਕੇ ਘਰ ਪਹੁੰਚੀ ਅਤੇ ਪੁਲਿਸ ਤਕ ਪਹੁੰਚ ਕੀਤੀ ਪਰ ਇਨਸਾਫ ਨਹੀਂ ਮਿਲਿਆ। ਪੀੜਤਾਂ ਦਾ ਇਲਜਾਮ ਐ ਕਿ ਉਹ ਤਿੰਨ ਮਹੀਨੇ ਤੋਂ ਡੇਰਾ ਬਾਬਾ ਨਾਨਕ ਥਾਣੇ ਦੇ ਚੱਕਰ ਕੱਟ ਰਹੀ ਐ ਪਰ ਪੁਲਿਸ ਕਾਰਵਾਈ ਦੀ ਥਾਂ ਟਾਲ ਮਟੋਲ ਕਰ ਰਹੀ ਐ ਜਦਕਿ ਮੁਲਜਮ ਖੁਲ੍ਹੇ ਘੁੰਮ ਰਹੇ ਨੇ।  ਪੁਲਿਸ ਥਾਣਾ ਡੇਰਾ ਬਾਬਾ ਨਾਨਕ ਵਿਖੇ ਮਾਂ, ਭਰਾ ਤੇ ਮੋਹਤਬਰਾਂ ਸਮੇਤ ਪਹੁੰਚੀ  ਗੁਰਪ੍ਰੀਤ ਕੌਰ ਨੇ ਇਨਸਾਫ ਦੀ ਗੁਹਾਰ ਲਾਉਂਦਿਆਂ ਕਿਹਾ ਕਿ ਉਸ ਦੀ ਜ਼ਿੰਦਗੀ ਖਰਾਬ ਕਰਨ ਵਾਲਿਆਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇ।  ਪੀੜਤ ਦੇ ਭਰਾ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਦੱਸਿਆ ਕਿ ਉਹ ਇਨਸਾਫ ਲਈ ਥਾਣਿਆਂ ਦੇ ਲਗਾਤਾਰ ਚੱਕਰ ਕੱਟ ਰਹੇ ਨੇ ਪਰ ਇਨਸਾਫ ਨਹੀਂ ਮਿਲਿਆ। ਇਸ ਸਬੰਧੀ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਐਸਐਚ ਓ ਸਤਪਾਲ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ‌ ਲੜਕੀ ਵੱਲੋਂ ਗਿਆਰਾਂ ਵਿਅਕਤੀਆਂ ਸਬੰਧੀ ਪੁਲਿਸ ਨੂੰ ਬਿਆਨ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਇਸ ਸਬੰਧੀ ਉਹ ਜਾਂਚ ਕਰਨ ਉਪਰੰਤ ਦੋਸ਼ੀਆਂ ਖਿਲਾਫ ਬਣਦਾ ਮਾਮਲਾ ਦਰਜ ਕੀਤਾ ਜਾਵੇਗਾ।

LEAVE A REPLY

Please enter your comment!
Please enter your name here