Uncategorized ਫਗਵਾੜਾ ਦੇ ਪਿੰਡ ਮਿਰਾਪੁਰ ’ਚ ਦੋ ਧਿਰਾਂ ਵਿਚਾਲੇ ਝਗੜਾ/ ਮੌਜੂਦਾ ਸਰਪੰਚ ’ਤੇ ਲੱਗੇ ਹਮਲੇ ਦੀ ਸਾਜ਼ਿਸ਼ ਦੇ ਇਲਜ਼ਾਮ/ ਕਈ ਜਣਿਆਂ ਦਾ ਲੱਗੀਆਂ ਸੱਟਾਂ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ By admin - April 20, 2025 0 13 Facebook Twitter Pinterest WhatsApp ਫਗਵਾੜਾ ਦੇ ਪਿੰਡ ਮਿਰਾਪੁਰ ਵਿਖੇ ਦੋ ਧਿਰਾਂ ਵਿਚਾਲੇ ਹੋਏ ਝਗੜੇ ਵਿਚ ਕਈ ਜਣਿਆਂ ਦਾ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਐ। ਹਮਲੇ ਵਿਚ ਸਾਬਕਾ ਸਰਪੰਚ ਦੇ ਪਤੀ ਬਲਵਿੰਦਰ ਰਾਮ ਦੇ ਸੱਟਾਂ ਲੱਗੀਆਂ ਨੇ, ਜਿਸ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਐ। ਹਮਲੇ ਦੇ ਇਲਜ਼ਾਮ ਮੌਜੂਦ ਸਰਪੰਚ ਤੇ ਲੱਗੇ ਨੇ। ਹਸਪਤਾਲ ਵਿਚ ਜ਼ੇਰੇ ਇਲਾਜ ਬਲਵਿੰਦਰ ਰਾਮ ਦੇ ਦੱਸਣ ਮੁਤਾਬਕ ਉਹ ਪਿੰਡ ਵਿਚ ਬਣੇ ਧਾਰਮਿਕ ਸਥਾਨ ਤੇ ਮੱਥਾ ਟੇਕ ਕੇ ਘਰ ਪਰਤ ਰਿਹਾ ਸੀ ਕਿ ਰਸਤੇ ਵਿਚ ਕਈ ਵਿਅਕਤੀਆਂ ਨੇ ਘੇਰ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਬਲਵਿੰਦਰ ਰਾਮ ਦਾ ਇਲਜਾਮ ਐ ਕਿ ਇਹ ਹਮਲਾ ਪਿੰਡ ਦੇ ਸਰਪੰਚ ਦੇਸ਼ਰਾਜ ਦੀ ਸ਼ਹਿ ਤੇ ਕੀਤਾ ਗਿਆ ਐ। ਪੀੜਤ ਦਾ ਇਲਜਾਮ ਐ ਕਿ ਜਦੋਂ ਉਸ ਦੇ ਭਰ ਤੇ ਭਰਜਾਈ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰਾਂ ਨੇ ਉਨ੍ਹਾਂ ਦੀ ਵੀ ਕੁੱਟਮਾਰ ਕੀਤੀ ਐ। ਉਧਰ ਹਸਪਤਾਲ ਵਿਚ ਦਾਖਲ ਦੂਜੀ ਧਿਰ ਦੇ ਵਿਅਕਤੀਆਂ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਐ। ਦੂਜੀ ਧਿਰ ਦੇ ਸਾਬਕਾ ਪੰਚਾਇਤ ਮੈਂਬਰ ਮਹਿੰਗਾ ਸਿੰਘ ਨੇ ਦੱਸਿਆ ਕਿ ਪਿੰਡ ਦੇ ਧਾਰਮਿਕ ਸਥਾਨਕ ਨੇੜੇ ਸਾਡਾ ਘਰ ਬਣ ਰਿਹਾ ਹੈ ਜਿੱਥੇ ਕਿ ਮੇਰਾ ਲੜਕਾ ਘਰ ਦੇ ਬਾਹਰ ਖੜਾ ਸੀ ਸਾਬਕਾ ਸਰਪੰਚ ਦੇ ਘਰਵਾਲੇ ਨੇ ਮੇਰੇ ਮੁੰਡੇ ਦੇ ਨਾਲ ਪਹਿਲਾਂ ਹੱਥੋਪਾਈ ਕਰਨੀ ਸ਼ੁਰੂ ਕੀਤੀ ਸੀ, ਜਿਸ ਦਾ ਸਾਰਾ ਪਿੰਡ ਗਵਾਹ ਐ। ਸਥਾਨਕ ਪੁਲਿਸ ਨੇ ਦੋਵਾਂ ਧਿਰਾਂ ਦੇ ਬਿਆਨਾਂ ਦੇ ਆਧਾਰ ਦੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ।