ਬਟਾਲਾ ’ਚ ਪਿੱਗਲਵਾੜੇ ਦੇ ਸੇਵਕ ਬਣ ਕੇ ਆਏ ਨੌਸਰਬਾਜ਼ਾਂ ਦਾ ਕਾਰਾ/ ਔਰਤ ਨੂੰ ਬੇਹੋਸ਼ ਕਰ ਕੇ 33 ਹਜ਼ਾਰ ਨਕਦੀ ਤੇ ਕੀਮਤੀ ਸਾਮਾਨ ਲੈ ਕੇ ਫਰਾਰ/ ਤਸਵੀਰਾਂ ਸੀਸੀਟੀਵੀ ’ਚ ਕੈਦ, ਪੁਲਿਸ ਕਰ ਰਹੇ ਜਾਂਚ

0
11

ਅਜੋਕੇ ਸਮੇਂ ਠੱਗ ਕਿਸਮ ਦੇ ਲੋਕਾਂ ਵੱਲੋਂ ਨਵੇਂ ਨਵੇ ਢੰਗ ਤਰੀਕੇ ਵਰਤ ਕੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਐ। ਅਜਿਹਾ ਹੀ ਮਾਮਲਾ ਬਟਾਲਾ ਅਧੀਨ ਆਉਂਦੇ ਕਸਬਾ ਘੁਮਾਣ ਤੋਂ ਸਾਹਮਣੇ ਆਇਆ ਐ, ਪਿੰਗਲਵਾੜੇ ਦੇ ਸੇਵਕਾਂ ਦੇ ਭੇਸ ਵਿਚ ਆਏ ਨੌਸਰਬਾਜ਼ਾਂ ਨੇ ਇਕ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਘਰ ਅੰਦਰ ਮੌਜੂਦ ਮਹਿਲਾ ਨੂੰ ਪਹਿਲਾਂ ਗੱਲਾਂ ਵਿਚ ਉਲਝਾਇਆ ਅਤੇ ਫਿਰ ਉਸ ਨੂੰ ਬੇਹੋਸ਼ ਕਰਨ ਬਾਅਦ ਘਰ ਅੰਦਰੋਂ ਨਕਦੀ ਲੈ ਕੇ ਫਰਾਰ ਹੋ ਗਏ। ਜਾਣਕਾਰੀ ਅਨੁਸਾਰ ਸਿੱਖ ਬਾਣੇ ਵਿਚ ਤਿੰਨ ਨੌਜਵਾਨ ਕਾਰ ਵਿਚ ਸਵਾਰ ਹੋ ਕੇ ਆਏ ਸਨ ਅਤੇ ਉਨ੍ਹਾਂ ਨੇ ਕੁਲਵਿੰਦਰ ਸਿੰਘ ਨਾਮ ਦੇ ਸਖਸ਼ ਦੇ ਘਰ ਜਾ ਕੇ ਖੁਦ ਨੂੰ ਪਿੰਗਲਵਾੜੇ ਦੇ ਸੇਵਕ ਦਸਦਿਆਂ ਪੁਰਾਣੇ ਕੱਪੜੇ ਦਾਨ ਲਈ ਕਿਹਾ। ਘਰ ਵਿਚ ਬਜ਼ੁਰਗ ਮਾਤਾ ਮੌਜੂਦ ਸੀ ਅਤੇ ਮਾਤਾ ਜਿਉਂ ਹੀ ਕੁੱਝ ਲੈਣ ਲਈ ਅੰਦਰ ਗਈ ਤਾਂ ਲੁਟੇਰੇ ਵੀ ਪਿੱਛੇ ਹੀ ਅੰਦਰ ਚਲੇ ਗਏ ਅਤੇ ਮਾਤਾ ਨੂੰ ਕੋਈ ਬੇਹੋਸ਼ੀ ਵਾਲੀ ਚੀਜ਼ ਸੁੰਘਾ ਕੇ ਬੇਹੋਸ਼ ਕਰਨ ਬਾਅਦ ਘਰ ਅੰਦਰ ਪਈ 33 ਹਜ਼ਾਰ ਨਕਦੀ ਅਤੇ ਕੁੱਝ ਕੀਮਤੀ ਸਾਮਾਨ ਲੈ ਕੇ ਫਰਾਰ ਹੋ ਗਏ। ਲੁਟੇਰਿਆਂ ਦੀ ਕਰਤੂਤ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ ਐ। ਸਾਹਮਣੇ ਆਈਆਂ ਸੀਸੀਟੀਵੀ ਤਸਵੀਰਾਂ ਵਿਚ ਲੁਟੇਰੇ ਘਟਨਾ ਨੂੰ ਅੰਜ਼ਾਮ ਦੇਣ ਲਈ ਗੱਡੀ ਵਿਚੋਂ ਉਤਰ ਕੇ ਘਰ ਵੱਲ ਨੂੰ ਆਉਂਦੇ ਅਤੇ ਘਟਨਾ ਤੋਂ ਬਾਦ ਗਲੀ ਵਿਚ ਕਾਹਲੀ ਕਦਮੀ ਫਰਾਰ ਹੁੰਦੇ ਦਿਖਾਈ ਦੇ ਰਹੇ ਨੇ। ਪੀੜਤ ਨੇ ਪੁਲਿਸ ਨੂੰ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਐ। ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਐ।

LEAVE A REPLY

Please enter your comment!
Please enter your name here