Uncategorized ਮਲੋਟ ਦੇ ਅਬੁੱਲਖੁਰਾਣਾ ’ਚ ਪਿਉ-ਪੁੱਤਰ ਦਾ ਬੇਰਹਿਮੀ ਨਾਲ ਕਤਲ/ ਅਣਪਛਾਤਿਆਂ ਨੇ ਗੋਲੀਆਂ ਚਲਾ ਕੇ ਉਤਾਰਿਆ ਮੌਤ ਦੇ ਘਾਟ/ ਖੂਨ ਨਾਲ ਲੱਥਪੱਥ ਮਿਲਿਆਂ ਲਾਸ਼ਾਂ, ਪੁਲਿਸ ਕਰ ਰਹੀ ਜਾਂਚ By admin - April 20, 2025 0 10 Facebook Twitter Pinterest WhatsApp ਸ੍ਰੀ ਮੁਕਤਸਰ ਸਾਹਿਬ ਅਧੀਨ ਆਉਂਦੇ ਮਲੋਟ ਦੇ ਪਿੰਡ ਅਬੁੱਲਖੁਰਾਣਾ ਵਿਚ ਬੀਤੀ ਸ਼ਾਮ ਪਿਉ-ਪੁੱਤਰ ਦਾ ਭੇਦਭਰੀ ਹਾਲਤ ਵਿਚ ਕਤਲ ਹੋਣ ਦੀ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਐ। ਦੋਵੇਂ ਪਿਉ ਪੁੱਤਰਾਂ ਦੀਆਂ ਖੂਨ ਨਾਲ ਲੱਥਪੱਥ ਹਾਲਤ ਵਿਚ ਪਈਆਂ ਮਿਲੀਆਂ ਨੇ। ਘਨਟਾ ਬੀਤੀ ਸ਼ਾਮ 7 ਵਜੇ ਦੇ ਦੱਸੀ ਜਾ ਰਹੀ ਐ। ਖਬਰਾਂ ਮੁਤਾਬਕ ਇਕ ਅਣਪਛਾਤਾ ਵਿਅਕਤੀ ਦੋਵਾਂ ਨੂੰ ਗੋਲੀਆਂ ਮਾਰ ਕੇ ਫਰਾਰ ਹੋ ਗਿਆ। ਮ੍ਰਿਤਕਾ ਦੀ ਪਛਾਣ ਵਿਨੇ ਪ੍ਰਤਾਪ ਸਿੰਘ ਉਰਫ ਬਿਨੀ ਤੇ ਉਸ ਦੇ ਪੁੱਤਰ ਸੂਰਜ ਪ੍ਰਤਾਪ ਸਿੰਘ ਵਜੋਂ ਹੋਈ ਐ। ਇਹ ਕਤਲ ਕਿਸੇ ਰੰਜ਼ਿਸ਼ ਦੇ ਚਲਦਿਆਂ ਕੀਤੇ ਹੋਣ ਦੀ ਗੱਲ ਵੀ ਸਾਹਮਣੇ ਆ ਰਹੀ ਐ। ਉਧਰ ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਲਾਸ਼ਾਂ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਪਹੁੰਚਾ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਐ। ਪੁਲਿਸ ਵੱਲੋਂ ਇਲਾਕੇ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਖੰਗਾਲੀ ਜਾ ਰਹੀ ਐ। ਪੁਲਿਸ ਵੱਲੋਂ ਵੱਖ ਵੱਖ ਐਂਗਲਾਂ ਤੋਂ ਜਾਂਚ ਕੀਤੀ ਜਾ ਰਹੀ ਐ।