ਗੋਇੰਦਵਾਲ ਸਾਹਿਬ ਪੁਲਿਸ ਨੇ ਸੁਲਝਇਆ ਔਰਤ ਦੇ ਕਤਲ ਦਾ ਮਾਮਲਾ/ ਪਾਠ ਕਰਦੀ ਔਰਤ ਨੂੰ ਗਲਾ ਰੇਤ ਕੇ ਉਤਾਰਿਆ ਗਿਆ ਸੀ ਮੌਤ ਦੇ ਘਾਟ/ ਲੁੱਟ ਦੀ ਨੀਅਤ ਨਾਲ ਕੀਤਾ ਸੀ ਕਤਲ, ਇਕ ਮੁਲਜਮ ਕਾਬੂ, ਦੋ ਦੀ ਭਾਲ ਜਾਰੀ

0
9

ਗੋਇੰਦਵਾਲ ਸਾਹਿਬ ਪੁਲਿਸ ਨੇ ਬੀਤੇ ਦਿਨ ਪਾਠ ਕਰਦੀ ਔਰਤ ਦੇ ਹੋਏ ਅੰਨ੍ਹੇ ਕਤਲ ਕੇਸ ਦੀ ਗੁੱਥੀ ਸੁਲਝਾ ਲਈ ਐ। ਪੁਲਿਸ ਨੇ ਇਸ ਮਾਮਲੇ ਵਿਚ ਇਕ ਮੁਲਜਮ ਨੂੰ ਗ੍ਰਿਫਤਾਰ ਕਰ ਲਿਆ ਐ ਜਦਕਿ ਦੋ ਦੀ ਭਾਲ ਕੀਤੀ ਜਾ ਰਹੀ ਐ। ਫੜੇ ਗਏ ਮੁਲਜਮ ਦੀ ਪਛਾਣ ਗੁਰਸਨਦੀਪ ਸਿੰਘ ਉਰਫ ਕਾਲੂ ਪੁੱਤਰ ਹੇਮ ਸਿੰਘ ਵਾਸੀ ਪਿੰਡ ਦੀਨੇਵਾਲ ਤਰਨ ਤਾਰਨ ਵਜੋਂ ਹੋਈ ਐ। ਦੂਜੇ ਸਾਥੀ ਦੀ ਪਛਾਣ ਲਖਵਿੰਦਰ ਸਿੰਘ ਉਰਫ ਗੋਲਡੀ ਪੁੱਤਰ ਮੁਖਤਿਆਰ ਸਿੰਘ ਵਾਸੀ ਜੰਡਿਆਲਾ ਗੁਰੂ ਅੰਮ੍ਰਿਤਸਰ ਵਜੋਂ ਹੋਈ ਐ, ਜਿਸ ਨਸ਼ੀਲੇ ਪਦਾਰਥਾਂ ਦੀ ਬਰਾਮਦੀ ਮਾਮਲੇ ਵਿਚ ਗੋਇੰਦਵਾਲ ਜੇਲ੍ਹ ਅੰਦਰ ਬੰਦ ਐ। ਇਸ ਕਤਲ ਵਿਚ ਇਕ ਹੋਰ ਮਲਜਮ ਦੀ ਵੀ ਸ਼ਾਮਲ ਸੀ, ਜਿਸ ਦੀ ਅਤੇ ਪਛਾਣ ਸਾਹਮਣੇ ਨਹੀਂ ਆਈ। ਪੁਲਿਸ ਮੁਲਜਮ ਦੀ ਭਾਲ ਕਰ ਰਹੀ ਐ, ਜਿਸ ਤੋਂ ਬਾਅਦ ਉਸ ਦੀ ਪਛਾਣ ਦਾ ਖੁਲਾਸਾ ਹੋਣ ਦੀ ਉਮੀਦ ਐ। ਮੁਲਜ਼ਮਾਂ ਦੀ ਮੁਢਲੀ ਪੁਛਗਿੱਛ ਦੌਰਾਨ ਸਾਹਮਣੇ ਆਇਆ ਕਿ ਮ੍ਰਿਤਕਾ ਗੁਰਪ੍ਰੀਤ ਕੌਰ ਘਰ ਵਿਚ ਪੈਸੇ ਫਾਇਨਾਂਸ ਕਰਨ ਦਾ ਕੰਮ ਵੀ ਕਰਦੀ ਸੀ, ਜਿਸ ਕਾਰਨ ਮੁਲਜਮਾਂ ਨੇ ਲੁੱਟ ਦੀ ਨੀਅਤ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਐ। ਪੁਲਿਸ ਨੇ ਇਕ ਜਣੇ ਨੂੰ ਹਿਰਾਸਤ ਵਿਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਐ।

LEAVE A REPLY

Please enter your comment!
Please enter your name here