Uncategorized ਫਗਵਾੜਾ ’ਚ ਪਾਣੀ ਨੂੰ ਲੈ ਕੇ ਆਪਸ ’ਚ ਭਿੱੜੇ ਗੁਆਢੀ/ ਪਰਵਾਸੀਆਂ ’ਤੇ ਲੱਗੇ ਪੰਜਾਬੀ ਮਹਿਲਾ ਨਾਲ ਕੁੱਟਮਾਰ ਦੇ ਇਲਜ਼ਾਮ/ ਜ਼ਖ਼ਮੀ ਹਸਪਤਾਲ ’ਚ ਦਾਖ਼ਲ, ਪੀੜਤਾ ਨੇ ਮੰਗਿਆ ਇਨਸਾਫ਼ By admin - April 22, 2025 0 8 Facebook Twitter Pinterest WhatsApp ਫਗਵਾੜਾ ਚ ਪਾਣੀ ਨੂੰ ਲੈ ਕੇ ਪੰਜਾਬੀ ਤੇ ਪਰਵਾਸੀ ਪਰਿਵਾਰ ਵਿਚਾਲੇ ਝਗੜਾ ਹੋਣ ਦੀ ਖਬਰ ਸਾਹਮਣੇ ਆਈ ਐ। ਝਗੜੇ ਵਿਚ ਪੰਜਾਬੀ ਪਰਿਵਾਰ ਨਾਲ ਸਬੰਧਤ ਮਹਿਲਾ ਗੰਭੀਰ ਜ਼ਖਮੀ ਹੋਈ ਐ, ਜਿਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਐ। ਜ਼ਖਮੀ ਪੰਜਾਬੀ ਮਹਿਲਾ ਨੇ ਪਰਵਾਸੀ ਪਰਿਵਾਰ ਤੇ ਕੁੱਟਮਾਰ ਦੇ ਇਲਜਾਮ ਲਾਉਂਦਿਆਂ ਇਨਸਾਫ ਦੀ ਮੰਗ ਕੀਤੀ ਐ। ਹਸਪਤਾਲ ਵਿਚ ਜੇਰੇ ਇਲਾਜ਼ ਜਸਵਿੰਦਰ ਕੌਰ ਦੇ ਦੱਸਣ ਮੁਤਾਬਕ ਉਸ ਦੀ ਗੁਆਢ ਵਿਚ ਰਹਿੰਦੀ ਪਰਵਾਸੀ ਔਰਤ ਨਾਲ ਪਾਣੀ ਨੂੰ ਲੈ ਕੇ ਕਹਾ-ਸੁਣੀ ਹੋਈ ਸੀ, ਜਿਸ ਨੂੰ ਲੈ ਕੇ ਪਰਵਾਸੀਆਂ ਨੇ ਉਸ ਦੀ ਬੂਰੀ ਤਰ੍ਹਾਂ ਕੁੱਟਮਾਰ ਕੀਤੀ ਐ। ਪੀੜਤਾ ਦੇ ਸਿਰ ਤੇ ਕਈ ਟਾਂਕੇ ਲੱਗੇ ਨੇ। ਉਧਰ ਪਰਵਾਸੀਆਂ ਨੇ ਕੁੱਟਮਾਰ ਦੇ ਇਲਜਾਮਾਂ ਤੋਂ ਇਨਕਾਰ ਕਰਦਿਆਂ ਕਿਹਾ ਕਿ ਪਹਿਲਾਂ ਪੰਜਾਬੀ ਮਹਿਲਾ ਨੇ ਥੱਪੜ ਮਾਰਿਆ ਸੀ, ਜਿਸ ਕਾਰਨ ਇਹ ਝਗੜਾ ਹੋਇਆ ਐ।