

ਲੁਧਿਆਣਾ ਦੇ ਪਿੰਡ ਸਭਰਾ ਵਿਖੇ ਇਕ ਨੌਜਵਾਨ ਦੀ ਕਰੰਟ ਲੱਗਣ ਕਾਰਨ ਮੌਤ ਹੋ ਜਾਣ ਦੀ ਦੁਖਦਾਈ ਖਬਰ ਸਾਹਮਣੇ ਆਈ ਐ। ਜਾਣਕਾਰੀ ਅਨੁਸਾਰ ਬੀਤੀ ਸ਼ਾਮ ਆਈ ਤੇਜ਼ ਹਨੇਰੀ ਕਾਰਨ ਬਿਜਲੀ ਦੀ ਤਾਰ ਟੁੱਟ ਕੇ ਡਿੱਗੀ ਪਈ ਸੀ ਅਤੇ 24 ਸਾਲਾ ਹਰਬਖਸ਼ ਸਿੰਘ ਕਣਕ ਨੂੰ ਅੱਗ ਲੱਗਣ ਦੀ ਸ਼ੰਕਾ ਦੇ ਚਲਦਿਆਂ ਖੇਤਾਂ ਵਿਚ ਗਿਆ ਸੀ, ਜਿੱਥੇ ਅਚਾਨਕ ਉਸ ਦਾ ਪੈਰ ਬਿਜਲੀ ਦੀ ਨੰਗੀ ਪਈ ਤਾਰ ਤੇ ਜਾ ਪਿਆ, ਜਿਸ ਕਾਰਨ ਉਸ ਦੀ ਬਿਜਲੀ ਦਾ ਕਰੰਟ ਲੱਗਣ ਕਰਨ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਨੇ ਘਟਨਾ ਲਈ ਬਿਜਲੀ ਮਹਿਕਮੇ ਦੀ ਅਣਗਹਿਲੀ ਨੂੰ ਜ਼ਿੰਮੇਵਾਰ ਦਸਦਿਆਂ ਇਨਸਾਫ ਦੀ ਮੰਗ ਕੀਤੀ ਐ। ਪਰਿਵਾਰ ਦਾ ਇਲਜਾਮ ਐ ਕਿ ਜੇਕਰ ਬਿਜਲੀ ਮਹਿਕਮੇ ਨੇ ਸਮੇਂ ਸਿਰ ਤਾਰਾਂ ਦੀ ਰਿਪੇਅਰ ਕੀਤੀ ਹੁੰਦੀ ਤਾਂ ਹਾਦਸੇ ਤੋਂ ਬਚਾਅ ਹੋ ਸਕਦਾ ਸੀ। ਉਧਰ ਬਿਜਲੀ ਮਹਿਕਮੇ ਨੇ ਘਟਨਾ ਨੂੰ ਲੈ ਕੇ ਸਫਾਈ ਦਿੱਤੀ ਐ। ਬਿਜਲੀ ਮਹਿਕਮੇ ਦੇ ਮੁਲਾਜ਼ਮਾਂ ਦਾ ਕਹਿਣਾ ਐ ਕਿ ਰਾਤੀ ਹਨੇਰੀ ਆਉਣ ਕਰ ਕੇ ਬਿਜਲੀ ਬੰਦ ਕੀਤੀ ਗਈ ਸੀ ਅਤੇ ਟਰਾਈ ਲੈਣ ਖਾਤਰ ਬਿਜਲੀ ਛੱਡੀ ਗਈ ਸੀ ਕਿ ਅਚਾਨਕ ਤਾਰ ਟੁੱਟ ਕੇ ਥੱਲੇ ਡਿੱਗ ਗਈ ਜਿਸ ਕਾਰਨ ਇਹ ਘਟਨਾ ਵਾਪਰੀ ਐ। ਪੁਲਿਸ ਨੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਜਾਂਚ ਸ਼ੁਰੂ ਕਰ ਦਿੱਤੀ ਐ।

