Uncategorized ਤਰਨ ਤਾਰਨ ’ਚ ਨਾਬਾਲਿਗ ਕਤਲ ਮਾਮਲੇ ’ਚ ਆਇਆ ਨਵਾਂ ਮੌੜ/ ਚਚੇਰਾ ਭਰਾ ਹੀ ਨਿਕਲਿਆ ਮੌਤ ਦੇ ਘਾਟ ਉਤਾਰਨ ਵਾਲਾ ਕਾਤਲ/ ਪੁਲਿਸ ਨੇ ਨਾਬਾਲਿਗ ਕਾਤਲ ਨੂੰ ਗ੍ਰਿਫਤਾਰ ਕਰ ਕੇ ਕਾਰਵਾਈ ਆਰੰਭੀ By admin - April 17, 2025 0 10 Facebook Twitter Pinterest WhatsApp ਤਰਨ ਤਾਰਨ ਅਧੀਨ ਆਉਂਦੇ ਪਿੰਡ ਮਾਰੀ ਗੌੜ ਸਿੰਘ ਵਿਖੇ ਬੀਤੇ ਦਿਨ ਬੱਚੇ ਦੀ ਭੇਦਭਰੀ ਹਾਲਤ ਵਿਚ ਮੌਤ ਮਾਮਲੇ ਵਿਚ ਨਵਾਂ ਮੌੜ ਆਇਆ ਐ। ਪੁਲਿਸ ਨੇ ਕਤਲ ਲਈ ਜ਼ਿੰਮੇਵਾਰ ਨਾਬਾਲਿਗ ਕਾਤਲ ਨੂੰ ਗ੍ਰਿਫਤਾਰ ਕਰ ਲਿਆ ਐ। ਇਹ ਕਤਲ ਕਿਸੇ ਹੋਰ ਨਹੀਂ ਬਲਕਿ ਮ੍ਰਿਤਕ ਬੱਚੇ ਦੇ ਚਚੇਰੇ ਭਰਾ ਵੱਲੋਂ ਹੀ ਕੀਤਾ ਗਿਆ ਐ। ਦੱਸਣਯੋਗ ਐ ਕਿ ਗੁਰਪਿਆਰ ਸਿੰਘ ਨਾਮ ਦੇ ਇਸ ਬੱਚੇ ਦੀ ਲਾਸ਼ ਘਰ ਦੇ ਨੇੜਿਓ ਲੰਘਦੀ ਕਸੂਰ ਨਹਿਰ ਵਿਚੋਂ ਬਰਾਮਦ ਹੋਈ ਸੀ। ਮਾਪਿਆਂ ਨੇ ਪੁਲਿਸ ਕੋਲ ਬੱਚੇ ਦੇ ਕਤਲ ਦੀ ਸ਼ੰਕਾ ਜਾਹਰ ਕੀਤੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਜਾਂਚ ਦੌਰਾਨ ਸ਼ੱਕ ਦੀ ਸੂਈ ਮ੍ਰਿਤਕ ਦੇ ਚਚੇਰੇ ਭਰਾ ਨਵਦੀਪ ਸਿੰਘ ਉਰਫ ਵਿੱਕੀ ਵੱਲ ਘੁੰਮੀ, ਜਿਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਤਾਂ ਸੱਚ ਸਾਹਮਣੇ ਆ ਗਿਆ। ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਸਬ ਡਵੀਜ਼ਨ ਭਿੱਖੀਵਿੰਡ ਤੇ ਡੀਐਸਪੀ ਪ੍ਰੀਤ ਇੰਦਰ ਸਿੰਘ ਨੇ ਦੱਸਿਆ ਕਿ 9 ਸਾਲਾ ਬੱਚੇ ਦੇ ਕਤਲ ਮਾਮਲੇ ਵਿੱਚ ਮ੍ਰਿਤਕ ਦੇ ਚਾਚੇ ਦੇ ਪੁੱਤ ਨੂੰ ਗ੍ਰਿਫਤਾਰ ਕਰ ਲਿਆ ਹੈ। ਬੱਚੇ ਨੂੰ ਮਾਰਨ ਦੀ ਵਜ੍ਹਾ ਰੰਜਿਸ਼ ਇਹ ਸੀ ਕਿ ਨਵਦੀਪ ਸਿੰਘ ਤੋਂ ਸਾਈਕਲ ਵੱਜਣ ਕਾਰਨ ਗੁਰਪਿਆਰ ਸਿੰਘ ਬੇਹੋਸ਼ ਹੋ ਗਿਆ ਸੀ। ਮੁਲਜਮ ਨੂੰ ਬੱਚੇ ਦੀ ਮੌਤ ਹੋ ਜਾਣ ਦੀ ਸ਼ੰਕਾ ਹੋਈ, ਜਿਸ ਤੋਂ ਬਾਅਦ ਉਸ ਨੇ ਆਪਣਾ ਗੁਨਾਹ ਛੁਪਾਉਣ ਲਈ ਗੁਰਪਿਆਰ ਸਿੰਘ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਨਹਿਰ ਵਿੱਚ ਸੁੱਟ ਦਿੱਤਾ ਅਤੇ ਖੁਦ ਹੀ ਬੱਚੇ ਨੂੰ ਲੱਭਣ ਦੇ ਬਹਾਨੇ ਲਾਸ਼ ਨੂੰ ਬਰਾਮਦ ਕਰਵਾ ਦਿੱਤੀ। ਪੁਲਿਸ ਵੱਲੋਂ ਨਾਬਾਲਿਗ ਨੂੰ ਕਤਲ ਮਾਮਲੇ ਵਿਚ ਨਾਮਜਦ ਕਰ ਕੇ ਵੱਖ ਵੱਖ ਪਹਿਲੂਆਂ ਤੋਂ ਜਾਂਚ ਸ਼ੁਰੂ ਕਰ ਦਿੱਤੀ ਐ। ਪੁਲਿਸ ਵੱਲੋਂ ਬੱਚੇ ਦੇ ਕਤਲ ਵਿਚ ਕਿਸੇ ਹੋਰ ਦੀ ਸਾਜ਼ਿਸ਼ ਹੋਣ ਦੀ ਜਾਂਚ ਵੀ ਕੀਤੀ ਜਾ ਰਹੀ ਐ।