Uncategorized ਫਿਰੋਜ਼ਪੁਰ ’ਚ ਭਿਆਨਕ ਸੜਕ ਹਾਦਸੇ ਦੌਰਾਨ ਮਾਂ-ਪੁੱਤਰ ਦੀ ਮੌਤ/ ਮੋਟਰ ਸਾਇਕਲ ਤੇ ਛੋਟੇ ਹਾਥੀ ਵਿਚਾਲੇ ਹੋਈ ਸੀ ਸਿੱਧੀ ਟੱਕਰ/ ਇਲਾਕੇ ’ਚ ਸੋਗ ਦੀ ਲਹਿਰ, ਪੁਲਿਸ ਨੇ ਕਾਰਵਾਈ ਕੀਤੀ ਸ਼ੁਰੂ By admin - April 18, 2025 0 11 Facebook Twitter Pinterest WhatsApp ਪੰਜਾਬ ਅੰਦਰ ਤੇਜ਼ ਰਫਤਾਰੀ ਦੇ ਚਲਦਿਆਂ ਸੜਕ ਹਾਦਸੇ ਵਾਪਰਨ ਦੀਆਂ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ। ਤਾਜ਼ਾ ਮਾਮਲਾ ਫਿਰੋਜ਼ਪੁਰ ਦੇ ਥਾਣਾ ਆਰਫਕੇ ਨੇੜਲੇ ਪਿੰਡ ਬੱਗੇਵਾਲਾ ਤੋਂ ਸਾਹਮਣੇ ਆਇਆ ਐ, ਜਿੱਥੇ ਮੋਟਰ ਸਾਇਕਲ ਤੇ ਜਾ ਰਹੇ ਮਾਂ-ਪੁੱਤਰ ਨੂੰ ਤੇਜ਼ ਰਫਤਾਰ ਛੋਟੇ ਹਾਥੀ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋਵਾਂ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਬਲਜੀਤ ਕੌਰ ਪਤਨੀ ਮੰਗਜੀਤ ਸਿੰਘ ਤੇ ਲਵਪ੍ਰੀਤ ਸਿੰਘ ਵਾਸੀ ਪਿੰਡ ਲਵੇਰਾ ਵਜੋਂ ਹੋਈ ਐ। ਮ੍ਰਿਤਕਾ ਆਸ਼ਾ ਵਰਕਰ ਵਜੋਂ ਕੰਮ ਕਰਦੀ ਸੀ ਅਤੇ ਆਪਣੇ ਪੁੱਤਰ ਨਾਲ ਮੋਟਰ ਸਾਈਕਲ ਤੇ ਸਵਾਰ ਹੋ ਕੇ ਆਪਣੇ ਘਰ ਵਲ ਜਾ ਰਹੇ ਸੀ ਕਿ ਅਚਾਨਕ ਪਿੰਡ ਬਗੇਵਾਲਾ ਦੇ ਸ਼ਮਸ਼ਾਨ ਘਾਟ ਕੋਲ ਸਾਹਮਣੇ ਤੋਂ ਆਉਂਦੇ ਛੋਟੇ ਹਾਥੀ ਨੇ ਟੱਕਰ ਮਾਰ ਦਿੱਤੀ ਜਿਸ ਦੌਰਾਨ ਬੇਟੇ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਬਲਜੀਤ ਕੌਰ ਨੇ ਹਸਪਤਾਲ ਜਾਂਦੇ ਸਮੇਂ ਰਸਤੇ ਵਿੱਚ ਦਮਮ ਤੋੜ ਦਿੱਤਾ। ਹਾਦਸੇ ਦੌਰਾਨ ਮਾਂ-ਪੁੱਤਰ ਦੀ ਇਕੱਠੇ ਮੌਤ ਹੋਣ ਬਾਅਦ ਇਲਾਕੇ ਅੰਦਰ ਸੋਗ ਦੀ ਲਹਿਰ ਪਾਈ ਜਾ ਰਹੀ ਐ। ਉਧਰ ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੇ ਥਾਣਾ ਅਰਫਕੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ। ਪੁਲਿਸ ਦੇ ਦੱਸਣ ਮੁਤਾਬਕ ਛੋਟਾ ਹਾਥੀ ਚਾਲਕ ਗਲਤ ਸਾਈਡ ਤੋਂ ਰਿਹਾ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ ਐ। ਪੁਲਿਸ ਨੇ ਛੋਟਾ ਹਾਥੀ ਚਾਲਕ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।