

ਸਰਕਾਰਾਂ ਵੱਲੋਂ ਸੜਕੀ ਹਾਦਸਾ ਰੋਕਣ ਲਈ ਅਨੇਕਾਂ ਉਪਰਾਲੇ ਕੀਤੇ ਜਾਂਦੇ ਨੇ ਪਰ ਤੇਜ਼ ਰਫਤਾਰੀ ਤੇ ਇਨਸਾਫੀ ਅਣਗਹਿਲੀ ਦੇ ਚਲਦਿਆਂ ਸੜਕੀ ਹਾਦਸੇ ਵਾਪਰਨ ਸਿਲਸਿਲਾ ਥੰਮ ਨਹੀਂ ਰਿਹਾ, ਜਿਸ ਕਾਰਨ ਰੋਜ਼ਾਨਾ ਕਈ ਲੋਕਾਂ ਨੂੰ ਜਾਨਾਂ ਤੋਂ ਹੱਥ ਧੋਣਾ ਪੈ ਰਿਹਾ ਐ। ਅਜਿਹੀ ਹੀ ਮਾਮਲਾ ਪਠਾਨਕੋਟ ਜੰਮੂ ਕੌਮੀ ਰਾਹ ਤੇ ਪੈਂਦੇ ਮਾਧੋਪੁਰ ਤੋਂ ਸਾਹਮਣੇ ਆਇਆ ਐ, ਜਿੱਥੇ ਦਿੱਲੀ ਤੋਂ ਆਏ ਕੁੱਝ ਲੋਕਾਂ ਦੀ ਕਾਰ ਨੂੰ ਅਚਾਨਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ 2 ਲੋਕਾਂ ਦੀ ਮੌਤ ਹੋ ਗਈ ਜਦਕਿ 4 ਹੋਰ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸੁਜਾਨਪੁਰ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਐ। ਹਾਦਸੇ ਦੀ ਵਜ੍ਹਾਂ ਕਾਰ ਦੇ ਡਰਾਈਵਰ ਨੂੰ ਨੀਂਦ ਦਾ ਝੌਕਾ ਆਉਣਾ ਦੱਸਿਆ ਜਾ ਰਿਹਾ ਐ। ਜਾਣਕਾਰੀ ਅਨੁਸਾਰ ਕਾਰ ਵਿਚ ਕੁੱਲ 6 ਜਣੇ ਸਵੇਰ ਸੀ, ਜਿਨ੍ਹਾਂ ਵਿਚੋਂ ਦੋ ਦੀ ਮੌਤ ਹੋ ਗਈ ਜਦਕਿ ਬਾਕੀ ਚਾਰ ਗੰਭੀਰ ਜ਼ਖਮੀ ਹੋ ਗਏ। ਦਿੱਲੀ ਨਾਲ ਸਬੰਧਤ ਇਹ ਲੋਕ ਕਿਸੇ ਕੰਮ ਖਾਤਰ ਸ੍ਰੀਨਗਰਰ ਜਾ ਰਹੇ ਸੀ ਕਿ ਰਸਤੇ ਵਿਚ ਇਹ ਹਾਦਸਾ ਵਾਪਰ ਗਿਆ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ।

