Uncategorized ਤਰਨ ਤਾਰਨ ਦੇ ਪਿੰਡ ਘਰਿਆਲੀ ਦਾਸੂਵਾਲ ’ਚ ਗੜ੍ਹੇਮਾਰੀ ਦਾ ਕਹਿਰ/ ਮਿੰਟਾਂ ’ਚ ਬਰਬਾਦ ਕੀਤੀ ਕਿਸਾਨਾਂ ਦਾ ਪੁੱਤਾਂ ਵਾਂਗ ਪਾਲੀ ਕਣਕ ਦੀ ਫਸਲ/ ਚੰਦ ਮਿੰਟਾਂ ਹੀ 500 ਏਕੜ ਦੇ ਕਰੀਬ ਫਸਲਾਂ ਦਾ ਹੋਇਆ ਭਾਰੀ ਨੁਕਸਾਨ By admin - April 19, 2025 0 11 Facebook Twitter Pinterest WhatsApp ਅੰਨਦਾਤੇ ਨੂੰ ਨਿੱਤ ਨਵੀਂਆਂ ਮਸੀਬਤਾਂ ਨਾਲ ਦੋ-ਚਾਰ ਹੋਣਾ ਪੈਂਦਾ ਐ। ਕਦੇ ਪੁੱਤਾਂ ਵਾਂਗ ਪਾਲੀਆਂ ਫਸਲਾਂ ਦੀ ਮੰਡੀਆਂ ਵਿਚ ਪਹੁੰਚ ਕੇ ਬੇਦਕਰੀ ਹੋ ਜਾਂਦੀ ਐ ਅਤੇ ਖੇਤਾਂ ਵਿਚ ਖੜ੍ਹੀਆਂ ਫਸਲਾਂ ਕੁਦਰਤੀ ਕਰੋਪੀ ਦਾ ਸ਼ਿਕਾਰ ਹੋਣ ਕਾਰਨ ਕਿਸਾਨਾਂ ਨੂੰ ਖੂਨ ਦੇ ਹੰਝੂ ਵਹਾਉਣ ਲਈ ਮਜਬੂਰ ਹੋਣਾ ਪੈਂਦਾ ਐ। ਅਜਿਹੇ ਹੀ ਵਰਤਾਰਾ ਬੀਤੀ ਸ਼ਾਮ ਤਾਰਨ ਤਾਰਨ ਦੇ ਹਲਕਾ ਖੇਮਕਰਨ ਅਧੀਨ ਆਉਂਦੇ ਪਿੰਡ ਘਰਿਆਲੀ ਦਾਸੂਵਾਵ, ਘਰਿਆਲੀ ਰਾੜੀਆਂ ਅਤੇ ਘਰਿਆਲਾ ਠੱਠਾ ਆਦਿ ਪਿੰਡਾਂ ਵਿੱਚ ਵੇਖਣ ਨੂੰ ਮਿਲਿਆ ਐ, ਜਿੱਥੇ ਚੰਦ ਮਿੰਟਾਂ ਦੀ ਗੜ੍ਹੇਮਾਰੀ ਨੇ ਕਿਸਾਨਾਂ ਦੀਆਂ ਸੈਂਕੜੇ ਫਸਲਾਂ ਬਰਬਾਦ ਕਰ ਦਿੱਤੀਆਂ ਨੇ…। ਪੀੜਤ ਕਿਸਾਨਾਂ ਦੇ ਦੱਸਣ ਮੁਤਾਬਕ ਇਨ੍ਹਾਂ ਪਿੰਡਾਂ ਵਿੱਚ 15 ਤੋਂ 20 ਮਿੰਟ ਦੇ ਕਰੀਬ ਭਾਰੀ ਗੜੇਮਾਰੀ ਹੋਈ ਹੈ ਜਿਸ ਕਾਰਨ 470 ਤੋਂ ਲੈ ਕੇ 500 ਦੇ ਕਰੀਬ ਵੱਢਣ ਲਈ ਤਿਆਰ ਖੜ੍ਹੀ ਕਣਕ ਦੀ ਫਸਲ ਬਰਬਾਦ ਹੋ ਗਈ ਐ। ਕਿਸਾਨਾਂ ਦਾ ਕਹਿਣਾ ਐ ਕਿ ਇਸ ਵਾਰ ਕਣਕ ਦਾ ਚੰਗਾ ਝਾੜ ਨਿਕਲ ਰਿਹਾ ਸੀ, ਜਿਸ ਤੋਂ ਉਨ੍ਹਾਂ ਨੂੰ ਕਾਫੀ ਉਮੀਦਾਂ ਸੀ ਪਰ ਅਚਾਨਕ ਪਈ ਕੁਦਰਤ ਦੀ ਮਾਰ ਨੇ ਉਨ੍ਹਾਂ ਦੀਆਂ ਉਮੀਦਾਂ ਤੇ ਪਾਣੀ ਫੇਰ ਦਿੱਤਾ ਐ। ਗੜ੍ਹਿਆ ਕਾਰਨ ਕਣਕ ਦਾ 40 ਤੋਂ 50 ਫੀਸਦੀ ਤਕ ਝਾੜ ਘਟਣ ਦਾ ਖਤਰਾ ਪੈਦਾ ਹੋ ਗਿਆ। ਕਿਸਾਨਾਂ ਨੇ ਸਰਕਾਰ ਤੋਂ ਨੁਕਸਾਨੀਆਂ ਫਸਲਾਂ ਦੀ ਗਿਰਦਾਵਰੀ ਕਰਵਾ ਕੇ ਹੋਏ ਨੁਕਸਾਨ ਦੀ ਭਰਪਾਈ ਦੀ ਮੰਗ ਕੀਤੀ ਐ।