ਸੰਗਰੂਰ ’ਚ ਕਿਸਾਨ ਪਰਿਵਾਰ ਲਈ ਕਹਿਰ ਬਣੀ ਤੇਜ਼ ਹਨੇਰੀ/ ਤੇਜ਼ ਹਨੇਰੀ ਦੀ ਭੇਂਟ ਚੜ੍ਹਿਆ ਪਸ਼ੂਆਂ ਦੇ ਉਪਰ ਪਾਇਆ ਸ਼ੈਡ/ ਲੱਖਾਂ ਦੇ ਨੁਕਸਾਨ ਦਾ ਖਦਸ਼ਾ, ਸਰਕਾਰ ਅੱਗੇ ਮਦਦ ਲਈ ਗੁਹਾਰ

0
11

ਪੰਜਾਬ ਅੰਦਰ ਬੀਤੇ ਦਿਨਾਂ ਤੋਂ ਚੱਲ ਮੀਂਹ ਤੇ ਤੇਜ਼ ਹਨੇਰੀ ਦੇ ਦੌਰ ਕਾਰਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਐ ਉੱਥੇ ਹੀ ਇਸ ਮੌਸਮੀ ਗੜਬੜੀ ਨੇ ਮੁਸੀਬਤਾਂ ਵੀ ਪੈਦਾ ਕੀਤੀਆਂ ਨੇ। ਮੀਂਹ ਤੇ ਤੇਜ਼ ਹਨੇਰੀ ਕਾਰਨ ਕਿਸਾਨਾਂ ਦੀਆਂ ਫਸਲਾਂ ਖਰਾਬ ਹੋਣ ਦੇ ਨਾਲ ਨਾਲ ਹੋਰ ਵੀ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਪੈਦਾ ਕਰ ਦਿੱਤੀਆਂ ਨੇ। ਅਜਿਹੇ ਹੀ ਹਾਲਾਤ ਸੰਗਰੂਰ ਨੇੜਲੇ ਪਿੰਡ ਗੁਰਦਾਸਪੁਰਾ ਵਿਖੇ ਵੇਖਣ ਨੂੰ ਮਿਲੇ ਜਿੱਥੇ ਬੀਤੀ ਸ਼ਾਮ ਆਈ  ਤੇਜ਼ ਹਨੇਰੀ ਕਾਰਨ ਇੱਕ ਕਿਸਾਨ ਪਰਿਵਾਰ ਦਾ ਗਊਆਂ ਵਾਲਾ ਸੈੱਟ ਨੁਕਸਾਨਿਆ ਗਿਆ। ਇਹ ਕਿਸਾਨ ਪਰਿਵਾਰ ਸਵੈ ਰੋਜ਼ਗਾਰ ਤਹਿਤ ਗਾਵਾਂ ਪਾਲ ਤੇ ਆਪਣਾ ਗੁਜਾਰਾ ਚਲਾ ਰਿਹਾ ਸੀ ਪਰ ਅਚਾਨਕ ਆਈ ਹਨੇਰੀ ਨੇ ਗਊਆਂ ਲਈ ਪਾਇਆ ਸ਼ੈਡ ਤੋੜ ਦਿੱਤਾ ਐ। ਸੈਡ ਦੀ ਲਪੇਟ ਵਿਚ ਆਉਣ ਕਾਰਨ ਗੁਆਡੀਆਂ ਦੀ ਵੀ ਇਕ ਕੰਧ ਨੁਕਸਾਨੀ ਗਈ ਐ। ਪਿਵਾਰ ਦੇ ਦੱਸਣ ਮੁਤਾਬਕ ਉਨ੍ਹਾਂ ਦਾ 16 ਤੋਂ 17 ਲੱਖ ਰੁਪਏ ਦਾ ਨੁਕਸਾਨ ਹੋਇਆ ਐ । ਇੰਨਾ ਹੀ ਨਹੀਂ ਹਨੇਰੀ ਕਾਰਨ ਕੁੱਝ ਗਾਵਾਂ ਦੇ ਵੀ ਸੱਟਾਂ ਲੱਗੀਆਂ ਨੇ। ਪੀੜਤ ਪਰਿਵਾਰ ਦੇ ਕਹਿਣਾ ਐ ਕਿ ਸੈਡ ਡਿੱਗਣ ਕਾਰਨ ਉਨ੍ਹਾਂ ਅੱਗੇ ਗਊਆਂ ਨੂੰ ਤੇਜ਼ ਧੁੱਪ ਤੋਂ ਬਚਾਉਣ ਦੀ  ਸਮੱਸਿਆ ਖੜ੍ਹੀ ਹੋ ਗਈ ਐ। ਪੀੜਤ ਪਰਿਵਾਰ ਨੇ ਸਰਕਾਰ ਤੋਂ ਹੋਣ ਨੁਕਸਾਨ ਦੀ ਭਰਪਾਈ ਦੀ ਮੰਗ ਕੀਤੀ ਐ ਤਾਂ ਜੋ ਉਹ ਦੁਬਾਰਾ ਸੈਡ ਬਣਾ ਕੇ ਆਪਣਾ ਕੰਮਕਾਰ ਦੁਬਾਰਾ ਚਲਾ ਸਕਣ।

 

LEAVE A REPLY

Please enter your comment!
Please enter your name here