ਬਟਾਲਾ ਪੁਲਿਸ ਹੱਥ ਲੱਗੀ ਨਾਜਾਇਜ਼ ਸ਼ਰਾਬ ਮਾਮਲੇ ’ਚ ਵੱਡੀ ਕਾਮਯਾਬੀ/ ਘਰ ਅੰਦਰ ਸਟੋਰ ਕੀਤੀ ਹੋਈ ਸੀ 31 ਮਾਰਚ ਨੂੰ ਸਸਤੀ ਹੋਈ ਸ਼ਰਾਬ/ 350 ਪੇਟੀਆਂ ਸ਼ਰਾਬ ਸਮੇਤ ਦੋ ਜਣਿਆਂ ਨੂੰ ਕੀਤਾ ਗ੍ਰਿਫਤਾਰ

0
11

ਬਟਾਲਾ ਪੁਲਿਸ ਨੇ ਸ਼ਰਾਬ ਦੇ ਨਾਜਾਇਜ਼ ਕਾਰੋਬਾਰ ਨਾਲ ਜੁੜੇ ਦੋ ਲੋਕਾਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਐ। ਪੁਲਿਸ ਨੇ ਇਨ੍ਹਾਂ ਦੇ ਕਬਜੇ ਵਿਚੋਂ 350 ਪੇਟੀਆਂ ਅੰਗਰੇਜ਼ੀ ਸ਼ਰਾਬ ਬਰਾਮਦ ਕੀਤੀ ਐ। ਇਹ ਸ਼ਰਾਬ ਇਨ੍ਹਾਂ ਨੇ ਘਰ ਅੰਦਰ ਗੋਦਾਮ ਬਣਾ ਕੇ ਸਟੋਰ ਕੀਤੀ ਹੋਈ ਸੀ। ਇਹ ਸ਼ਰਾਬ 31 ਮਾਰਚ ਨੂੰ ਠੇਕੇ ਟੁੱਟਣ ਸਮੇਂ ਸਸਤੇ ਭਾਅ ਖਰੀਦੀ ਗਈ ਸੀ, ਜਿਸ ਨੂੰ ਅੱਗੇ ਮਹਿੰਗੇ ਭਾਅ ਵੇਚਣ ਦੀ ਤਿਆਰੀ ਕੀਤੀ ਜਾ ਰਹੀ ਸੀ। ਪੁਲਿਸ ਨੇ ਗੁਪਤ ਇਤਲਾਹ ਤੇ ਐਕਸਾਈਜ਼ ਵਿਭਾਗ ਦੀ ਮਦਦ ਨਾਲ ਛਾਪੇਮਾਰੀ ਕਰਕੇ ਸ਼ਰਾਬ ਨੂੰ ਕਬਜੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।  ਫੜੇ ਗਏ ਮੁਲਜਮਾਂ ਦੀ ਮੁਢਲੀ ਪੁੱਛਗਿੱਛ ਚ ਸਾਮਣੇ ਆਇਆ ਕਿ 31 ਮਾਰਚ ਤੋ ਪਹਿਲਾ ਠੇਕੇ ਟੁੱਟਣ ਵੇਲੇ ਇਨ੍ਹਾਂ ਨੇ ਇਹ ਸ਼ਰਾਬ ਸਸਤੇ ਭਾਅ ਖਰੀਦ ਕੇ ਸਟੋਰ ਕੀਤੀ ਸੀ। ਫੜੇ ਗਏ ਮੁਲਜਮਾਂ ਦੀ ਪਛਾਣ ਸਤਿੰਦਰ ਸਿੰਘ ਅਤੇ ਅਜੇ ਵਜੋਂ ਹੋਈ ਐ। ਪੁਲਿਸ ਨੇ ਸ਼ਰਾਬ ਜ਼ਬਤ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।

LEAVE A REPLY

Please enter your comment!
Please enter your name here