ਫਰੀਦਕੋਟ ’ਚ ਕਣਕ ਤੇ ਨਾੜ ਨੂੰ ਲੱਗੀ ਭਿਆਨਕ ਅੱਗ/ 50 ਏਕੜ ਦੇ ਕਰੀਬ ਖੜੀ ਕਣਕ ਤੇ ਨਾੜ ਸੜ ਕੇ ਸੁਆਹ/ ਪਿੰਡਾਂ ਦੇ ਲੋਕਾਂ ਦੇ ਉੱਦਮ ਸਦਕਾ ਪਾਇਆ ਜਾ ਸਕਿਆ ਕਾਬੂ

0
12

ਪੰਜਾਬ ਅੰਦਰ ਕਣਕ ਦੀ ਵੱਢਾਈ ਦਾ ਕੰਮ ਜ਼ੋਰਾਂ ਤੇ ਚੱਲ ਰਿਹਾ ਐ। ਇਸ ਵਾਰ ਕਣਕ ਦੇ ਚੰਗੇ ਝਾੜ ਦੇ ਚਲਦਿਆਂ ਕਿਸਾਨਾਂ ਨੂੰ ਕੁੱਝ ਚੰਗਾ ਹੋਣ ਦੀ ਉਮੀਦ ਸੀ ਪਰ ਇਸ ਦੌਰਾਨ ਮੌਸਮ ਦੇ ਵਿਗੜੇ ਮਿਜ਼ਾਜ਼ ਤੇ ਅੱਗ ਲੱਗਣ ਦੀਆਂ ਸਾਹਮਣੇ ਰਹੀਆਂ ਘਟਨਾਵਾਂ ਨੇ ਅੰਨਦਾਤੇ ਦੀ ਚਿੰਤਾ ਵਧਾ ਦਿੱਤੀ ਐ। ਕਿਸਾਨੀ ਨੂੰ ਚਿੰਤਾ ਚ ਪਾਉਂਦੀ ਅਜਿਹੀ ਹੀ ਖਬਰ ਫਰੀਦਕੋਟ ਅਧੀਨ ਆਉਂਦੇ ਪਿੰਡ ਦੇਵੀ ਵਾਲਾ ਤੋਂ ਸਾਹਮਣੇ ਆਈ ਐ ਜਿੱਥੇ ਕਣਕ ਦੀ ਤਿਆਰ ਖੜ੍ਹੀ ਫਸਲ ਨੂੰ ਅਚਾਨਕ ਅੱਗ ਲੱਗ ਗਈ। ਅੱਗ ਐਨੀ ਤੇਜ਼ੀ ਨਾਲ ਫੈਲੀ ਕਿ ਇਸ ਨੇ ਵੇਖਦੇ ਹੀ ਵੇਖਦੇ ਭਿਆਨਕ ਰੂਪ ਅਖਤਿਆਰ ਕਰ ਲਿਆ, ਜਿਸ ਦੇ ਚਲਦਿਆਂ ਕਰੀਬ 50 ਏਕੜ ਜਮੀਨ ਉੱਤੇ ਨਾੜ ਅਤੇ ਕਣਕ ਦਾ ਭਾਰੀ ਨੁਕਸਾਨ ਹੋਇਆ ਐ। ਘਟਨਾ ਦੀ ਖਬਰ ਪਿੰਡਾਂ ਤਕ ਪਹੁੰਚਣ ਤੋਂ ਬਾਅਦ ਵੱਡੀ ਗਿਣਤੀ ਲੋਕ ਅੱਗ ਬੁਝਾਉਣ ਲਈ ਸਾਜੋ ਸਾਮਾਨ ਲੈ ਕੇ ਮੌਕ ਤੇ ਪਹੁੰਚੇ ਅਤੇ ਭਾਰੀ ਮੁਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਜਾ ਸਕਿਆ। ਭਾਵੇਂ ਲੋਕਾਂ ਦੇ ਅੱਗ ਤੇ ਕਾਬੂ ਪਾਉਣ ਕਾਰਨ ਹੋਣ ਵਾਲਾ ਵੱਡਾ ਨੁਕਸਾਨ ਬੱਚ ਗਿਆ ਐ ਪਰ ਜਿਹੜੇ ਖੇਤ ਅੱਗ ਦੀ ਲਪੇਟ ਆ ਗਏ ਉੱਥੇ ਕਾਫੀ ਨੁਕਸਾਨ ਹੋ ਚੁੱਕਾ ਸੀ। ਇਸੇ ਦੌਰਾਨ ਲੋਕਾਂ ਨੇ ਪ੍ਰਸ਼ਾਸਨ ਦੇ ਵੇਲੇ ਸਿਰ ਨਾ ਬਹੁੜਣ ਨੂੰ ਲੈ ਕੇ ਗਿਲਾ ਵੀ ਜਾਹਰ ਕੀਤਾ ਐ। ਲੋਕਾਂ ਦਾ ਕਹਿਣਾ ਐ ਕਿ ਪ੍ਰਸ਼ਾਸਨ ਨੂੰ ਘਟਨਾ ਦੀ ਤੁਰੰਤ ਸੂਚਨਾ ਦੇ ਦਿੱਤੀ ਗਈ ਸੀ ਪਰ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਪੀੜਤਾਂ ਦੀ ਸਾਰ ਲੈਣ ਨਹੀਂ ਪਹੁੰਚਿਆ। ਇੱਥੋਂ ਤਕ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਕਾਫੀ ਦੇਰੀ ਨਾਲ ਪਹੁੰਚੀਆਂ ਅਤੇ ਗੱਡੀਆਂ ਦੇ ਪਹੁੰਚਣ ਤੋਂ ਪਹਿਲਾਂ ਹੀ ਲੋਕਾਂ ਨੇ ਅੱਗ ਨੂੰ ਕੰਟਰੋਲ ਕਰ ਲਿਆ ਸੀ ਅਤੇ ਜੇਕਰ ਪਿੰਡਾਂ ਦਾ ਲੋਕ ਨਾ ਬਹੁੜਦੇ ਤਾਂ ਨੁਕਸਾਨ ਹੋਰ ਵੀ ਵੱਧ ਸਕਦਾ ਸੀ। ਮੌਕੇ ਤੇ ਇਕੱਤਰ ਹੋਏ ਲੋਕਾਂ ਨੇ ਪ੍ਰਸ਼ਾਸਨ ਤੋਂ ਹੋਏ ਨੁਕਸਾਨ ਦੀ ਭਰਪਾਈ ਦੀ ਮੰਗ ਕੀਤੀ ਐ।

LEAVE A REPLY

Please enter your comment!
Please enter your name here