ਫਰੀਦਕੋਟ ਦੇ ਪਿੰਡ ਢਿੱਲਵਾਂ ਤੇ ਨੇੜਲੇ ਪਿੰਡਾਂ ’ਚ ਅੱਗ ਦਾ ਤਾਂਡਵ/ 20 ਤੋਂ 25 ਕਿੱਲੋਮੀਟਰ ਦਾਇਰੇ ਅੰਦਰ ਮਚਾਇਆ ਕਹਿਰ/ ਸੜ ਕੇ ਸੁਆਹ ਹੋਈ 1500 ਤੋਂ 2000 ਏਕੜ ਕਣਕ ਦੀ ਫਸਲ

0
11

ਅੰਨਦਾਤੇ ਨੂੰ ਨਿੱਤ ਨਵੀਆਂ ਮੁਸੀਬਤਾਂ ਨਾਲ ਦੋ-ਚਾਰ ਹੋਣਾ ਪੈਂਦਾ ਐ। ਕਦੇ ਮੌਸਮ ਦੀ ਖਰਾਬੀ ਕਾਰਨ ਪੱਕੀਆਂ ਫਸਲਾਂ ਬਰਬਾਦ ਹੋ ਜਾਂਦੀਆਂ ਨੇ ਅਤੇ ਕਦੇ ਅੱਗ ਵਰਗੀਆਂ ਘਟਨਾਵਾਂ ਕਾਰਨ ਪੁੱਤਾਂ ਵਾਂਗ ਪਾਲੀਆਂ ਫਸਲਾਂ ਅੱਗੇ ਮੂਹਰੇ ਖਾਕ ਹੋ ਜਾਂਦੀਆਂ ਨੇ ਪਰ ਕਿਸਾਨ ਹੰਝੂ ਹਵਾਉਣ ਤੋਂ ਸਿਵਾ ਕੁੱਝ ਨਹੀਂ ਕਰ ਪਾਉਂਦਾ। ਅਜਿਹਾ ਹੀ ਦਿਲ-ਹਿਲੂਣਾ ਵਰਤਾਰਾ ਅੱਜ ਫਰੀਦਕੋਟ ਦੇ ਪਿੰਡ ਢਿੱਲਵਾਂ ਵਿਖੇ ਵੇਖਣ ਨੂੰ ਮਿਲਿਆ ਜਿੱਥੇ ਅੱਗ ਦੀ ਇਕ ਛੋਟੀ ਜਿਹੀ ਚੰਗਿਆੜੀ ਨੇ ਅਜਿਹਾ ਭਿਆਨਕ ਰੂਪ ਅਖਤਿਆਰ ਕੀਤਾ ਕਿ ਕਿਸਾਨਾਂ ਦੀ 6 ਮਹੀਨਿਆਂ ਦੀ ਮਿਹਨਤ ਨਾਲ ਪਾਲੀ ਕਣਕ ਦੀ ਹਜ਼ਾਰਾਂ ਏਕੜ ਫਸਲ ਰਾਖ ਦੇ ਢੇਰਾਂ ਵਿਚ ਤਬਦੀਲ ਕਰ ਦਿੱਤੀ। ਕਿਸਾਨਾਂ ਦੇ ਦੱਸਣ ਮੁਤਾਬਕ ਇਸ ਅੱਗ ਕਾਰਨ 20 ਤੋਂ 25 ਕਿਲੋਮੀਟਰ ਏਰੀਏ ਅੰਦਰ 1500 ਤੋਂ 2000 ਹਜ਼ਾਰ ਏਕੜ ਕਣਕ ਨੂੰ ਸਾੜ ਕੇ ਸੁਆਹ ਕਰ ਦਿੱਤੀ ਐ। ਨੇੜਲੇ ਪਿੰਡਾਂ ਤੋਂ ਆਏ 100 ਤੋਂ ਵਧੇਰੇ ਟਰੈਕਟਰਾਂ ਨੇ ਭਾਰੀ ਮੁਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ। ਇਸ ਦੌਰਾਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਪਹੁੰਚੀਆਂ ਪਰ ਕਿਸਾਨਾਂ ਨੇ ਇਨ੍ਹਾਂ ਗੱਡੀਆਂ ਦਾ ਕੋਈ ਫਾਇਦਾ ਨਾ ਹੋਣ ਦੀ ਗੱਲ ਕਹੀ ਐ। ਕਿਸਾਨਾਂ ਦਾ ਗਿਲਾ ਸੀ ਕਿ ਫਾਇਰ ਬ੍ਰਿਗੇਡ ਵਾਲਿਆਂ ਦੀ ਗੱਲ ਨਹੀਂ ਮੰਨੀ ਅਤੇ ਲਿਪਾ-ਪੋਚੀ ਕਰ ਕੇ ਤੁਰਦੇ ਬਣੇ ਨੇ। ਕਿਸਾਨਾਂ  ਦਾ ਤਰਕ ਸੀ ਕਿ ਜੇਕਰ ਪਰਾਲੀ ਦੀ ਅੱਗ ਬੁਝਾਉਣ ਲਈ ਪ੍ਰਸ਼ਾਸਨ ਕੁੱਝ ਮਿੰਟਾਂ ਵਿਚ ਹੀ ਪਹੁੰਚ ਜਾਂਦਾ ਐ ਤੇ ਕਣਕ ਦੀ ਅੱਗ ਬੁਝਾਉਣ ਲਈ ਤਿੰਨ ਘੰਟਿਆਂ ਤੋਂ ਵੱਧ ਸਮੇਂ ਤਕ ਵੀ ਕਿਉਂ ਨਹੀਂ ਪਹੁੰਚਿਆ। ਕਿਸਾਨਾਂ ਨੇ ਸਰਕਾਰ ਤੋਂ ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਦੀ ਮੰਗ ਕੀਤੀ ਐ।

LEAVE A REPLY

Please enter your comment!
Please enter your name here