ਤਲਵੰਡੀ ਸਾਬੋ ’ਚ ਪੁੱਤਰ ਨੇ ਪਿਉ ’ਤੇ ਚਲਾਈਆਂ ਤਿੰਨ ਗੋਲੀਆਂ/ ਕਣਕ ਵੇਚਣ ਨੂੰ ਲੈ ਕੇ ਆਪਸੀ ਬਹਿਸ਼ਬਾਜ਼ੀ ਦੌਰਾਨ ਵਾਪਰੀ ਘਟਨਾ/ ਜ਼ਖਮੀ ਹਾਲਤ ’ਚ ਹਸਪਤਾਲ ਦਾਖਲ, ਪੁਲਿਸ ਕਰ ਰਹੀ ਜਾਂਚ

0
10

ਬਠਿੰਡਾ ’ਚ ਪਿਉ-ਪੁੱਤਰ ਵਿਚਾਲੇ ਹੋਏ ਝਗੜੇ ਦੌਰਾਨ ਪੁੱਤਰ ਵੱਲੋਂ ਪਿਉ ਤੇ ਗੋਲੀਆਂ ਚਲਾਉਣ ਦੀ ਖਬਰ ਸਾਹਮਣੇ ਆਈ ਐ। ਘਟਨਾ ਉਪ ਮੰਡਲ ਤਲਵੰਡੀ ਸਾਬੋ ਅਧੀਨ ਆਉਂਦੇ ਪਿੰਡ ਕਮਾਲੂ ਦੀ ਐ, ਜਿੱਥੇ ਪਿਉ ਪੁੱਤਰ ਵਿਚਲੇ ਖੇਤਾਂ ਵਿਚੋਂ ਕਣਕ ਵੱਢਣ ਨੂੰ ਲੈ ਕੇ ਬਹਿਸ਼ਬਾਜ਼ੀ ਹੋਈ ਸੀ, ਇਸ ਬਾਅਦ ਗੁੱਸੇ ਵਿਚ ਆਏ ਪੁੱਤਰ ਨੇ ਆਪਣੇ ਲਾਇਸੈਂਸੀ ਹਥਿਆਰ ਨਾਲ ਪਿਉ ਤੇ ਗੋਲੀਆਂ ਚਲਾ ਦਿੱਤੀਆਂ। ਪੁੱਤਰ ਨੇ ਤਿੰਨ ਰਾਊਡ ਫਾਇਰਿੰਗ ਕੀਤੀ, ਜਿਸ ਵਿਚੋਂ ਦੋ ਗੋਲੀਆਂ ਪਿਉ ਦੀ ਛਾਤੀ ਜਦਕਿ ਇਕ ਗੋਲੀ ਪੱਟ ਵਿਚ ਲੱਗੀ। ਜ਼ਖਮੀ ਦੀ ਪਛਾਣ ਸੁਖਪਾਲ ਸਿੰਘ ਪੁੱਤਰ ਵਿਸਾਖਾ ਸਿੰਘ ਵਾਸੀ ਕਮਾਲੂ ਵਜੋਂ ਹੋਈ ਐ। ਘਟਨਾ ਦੀ ਸੂਚਨਾ ਮਿਲਣ ਬਾਅਦ ਸਮਾਜ ਸੇਵੀ ਸੰਸਥਾ ਦੇ ਆਗੂਆਂ ਨੇ ਮੌਕੇ ਤੇ ਪਹੁੰਚ ਕੇ ਬਜ਼ੁਰਗ ਨੂੰ ਸਿਵਲ ਹਸਪਤਾਲ ਰਾਮਾ ਮੰਡੀ ਪਹੁੰਚਾਇਆ, ਜਿੱਥੇ ਉਸ ਨੂੰ ਮੁਢਲੀ ਸਹਾਇਤਾ ਦੇਣ ਬਾਅਦ ਏਮਜ਼ ਵਿਚ ਰੈਫਰ ਕਰ ਦਿੱਤਾ ਗਿਆ ਐ।  ਪੁਲਿਸ ਨੂੰ ਦਿੱਤੇ ਬਿਆਨਾਂ ਚ ਬਜ਼ੁਰਗ ਨੇ ਦੱਸਿਆ ਕਿ ਉਹ ਕਣਕ ਘਰ ਵਿੱਚ ਰੱਖਣਾ ਚਾਹੁੰਦਾ ਸੀ ਜਦਕਿ ਉਸਦਾ ਛੋਟਾ ਲੜਕਾ ਜਗਤਾਰ ਸਿੰਘ ਸਾਰੀ ਕਣਕ ਵੇਚਣ ਦੀ ਜ਼ਿੱਦ ਤੇ ਅੜਿਆ ਹੋਇਆ ਸੀ। ਗੁੱਸੇ ਵਿੱਚ ਆਏ ਜਗਤਾਰ ਸਿੰਘ ਨੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਉਸਦੇ ਤਿੰਨ ਫਾਇਰ ਮਾਰੇ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਿਸ ਨੇ ਜ਼ਖਮੀ ਦੇ ਬਿਆਨਾਂ ਦੇ ਆਧਾਰ ਤੇ ਜਗਤਾਰ ਸਿੰਘ ਵਿਰੁਧ ਇਰਾਦਾ ਕਤਲ ਦੀਆਂ ਧਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।

LEAVE A REPLY

Please enter your comment!
Please enter your name here