

ਜਲੰਧਰ ਪੁਲਿਸ ਨੇ ਤਿੰਨ ਸਾਲਾ ਬੱਚੇ ਨੂੰ ਕਾਰ ਹੇਠ ਕੁਚਲਣ ਵਾਲੇ ਕਾਰ ਚਾਲਕ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਐ। ਪੁਲਿਸ ਨੇ ਘਟਨਾ ਤੋਂ ਕੁੱਝ ਘੰਟਿਆਂ ਅੰਦਰ ਹੀ ਮੁਲਜਮ ਨੂੰ ਟਰੇਸ ਕਰ ਕੇ ਗ੍ਰਿਫਤਾਰ ਕਰਨ ਬਾਅਦ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ। ਘਟਨਾ ਜਲੰਧਰ ਦੇ ਕਿਸ਼ਨਪੁਰਾ ਚੌਂਕ ਨੇੜੇ ਦੀ ਐ, ਜਿੱਥੇ ਬੀਤੇ ਦਿਨ ਇਕ ਤੇਜ਼ ਰਫਤਾਰ ਦੇ ਲਪੇਟ ਵਿਚ ਆਉਣ ਕਾਰਨ ਤਿੰਨ ਸਾਲਾ ਬੱਚੇ ਦੀ ਮੌਤ ਹੋ ਗਈ ਸੀ। ਪੁਲਿਸ ਨੇ ਕਾਰ ਨੂੰ ਬਰਾਮਦ ਕਰ ਲਿਆ ਸੀ, ਜਦਕਿ ਇਸ ਚਾਲਕ ਫਰਾਰ ਹੋਣ ਵਿਚ ਸਫਲ ਹੋ ਗਿਆ ਸੀ। ਪੁਲਿਸ ਨੇ ਕਾਰ ਨੂੰ ਟਰੇਸ ਕਰ ਕੇ ਗ੍ਰਿਫਤਾਰ ਕਰ ਲਿਆ ਐ। ਮੁਲਜਮ ਦੀ ਪਛਾਣ ਜੈਮਲ ਨਗਰ ਵਾਸੀ ਹਿਮਾਸ਼ੂ ਵਰਮਾ ਵਜੋਂ ਐ। ਪੁਲਿਸ ਨੇ ਬੱਚੇ ਦਾ ਪੋਸਟ ਮਾਰਟਮ ਕਰਵਾਉਣ ਬਾਅਦ ਵਾਰਿਸਾਂ ਹਵਾਲੇ ਕਰ ਦਿੱਤਾ ਸੀ। ਹਾਦਸੇ ਦੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਸੀ ਅਤੇ ਪੁਲਿਸ ਨੇ ਸੀਸੀਟੀਵੀ ਵਿਚ ਦਿਖਾਈ ਦਿੱਤੀ ਕਾਰ ਦੇ ਨੰਬਰ ਦੇ ਆਧਾਰ ਤੇ ਕਾਰ ਚਾਲਕ ਤਕ ਪਹੁੰਚਣ ਚ ਸਫਲਤਾ ਹਾਸਲ ਕੀਤੀ ਐ। ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਐ।

