ਜਲੰਧਰ ਦੇ ਹਲਕਾ ਸ਼ਾਹਕੋਟ ’ਚ ਲੱਗੇ ਸਾਂਸਦ ਚੰਨੀ ਦੇ ਪੋਸਟਰ/ ਲੋਕਾਂ ਨੇ ਗੁੰਮਸ਼ੁਦਗੀ ਇਸ਼ਤਿਹਾਰ ਲਗਾ ਕੇ ਪ੍ਰਗਟਾਇਆ ਰੋਸ/ ਵੋਟਾਂ ਲੈਣ ਬਾਅਦ ਹਲਕੇ ਦੀ ਸਾਰ ਨਾ ਲੈਣ ਦੇ ਲਾਏ ਇਲਜ਼ਾਮ

0
9

ਜਲੰਧਰ ਤੋਂ ਸਾਂਸਦ ਚਰਨਜੀਤ ਸਿੰਘ ਚੰਨੀ ਦੇ ਆਪਣੇ ਹਲਕੇ ਵਿਚੋਂ ਗਾਇਬ ਰਹਿਣ ਦਾ ਮੁੱਦਾ ਗਰਮਾ ਗਿਆ  ਐ। ਜਲੰਧਰ ਦਿਹਾਤੀ ਅਧੀਨ ਆਉਂਦੇ ਸ਼ਾਹਪੁਰ ਹਲਕੇ ਦੇ ਵਾਸੀਆਂ ਨੇ ਸਾਂਸਦ ਚੰਨੀ ਦੇ ਕੰਧਾਂ ਤੇ ਗੁਮਸ਼ੁਦਗੀ ਪੋਸਟਰ ਲਗਾ ਕੇ ਚੰਨੀ ਦਾ ਥਹੁ-ਪਤਾ ਲਗਾਉਣ ਦੀ ਮੰਗ ਕੀਤੀ ਐ। ਲੋਕਾਂ ਦਾ ਇਲਜਾਮ ਐ ਕਿ ਸਾਂਸਦ ਚੰਨੀ ਨੇ ਚੋਣਾਂ ਦੌਰਾਨ ਕਾਫੀ ਸਾਰੇ ਵਾਅਦੇ ਕੀਤੇ ਗਏ ਸੀ ਪਰ ਚੰਨੀ ਨੇ ਵਾਅਦੇ ਤਾਂ ਕੀ ਪੂਰੇ ਕਰਨੇ ਸੀ ਸਗੋਂ ਉਨ੍ਹਾਂ ਦੇ ਹਲਕੇ ਅੰਦਰ ਦਰਸ਼ਨ ਵੀ ਦੁਰਲੱਭ ਹੋ ਗਏ ਨੇ, ਜਿਸ ਦੇ ਚਲਦਿਆਂ ਉਨ੍ਹਾਂ ਨੇ ਸਾਂਸਦ ਚੰਨੀ ਦੇ ਗੁੰਮਸ਼ੁਦਗੀ ਪੋਸਟਰ ਲਗਾ ਕੇ ਲੋਕਾਂ ਨੂੰ ਅਪੀਲ ਕੀਤੀ ਗਈ ਐ ਕਿ ਜੇਕਰ ਕਿਸੇ ਨੂੰ ਸਾਂਸਦ ਚੰਨੀ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਹਲਕੇ ਦੇ ਲੋਕਾਂ ਨੂੰ ਦੱਸਣ ਦੀ ਖੇਚਰ ਕਰਨ ਤਾਂ ਜੋ ਉਨ੍ਹਾਂ ਨੂੰ ਚੋਣਾਂ ਦੌਰਾਨ ਕੀਤੇ ਵਾਅਦੇ ਯਾਦ ਕਰਵਾਏ ਜਾ ਸਕਣ। ਪੂਰੀ ਖਬਰ ਵੇਖਣ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ….

LEAVE A REPLY

Please enter your comment!
Please enter your name here