ਖੰਨਾ ’ਚ ਮੀਡੀਆ ਦੇ ਰੂਬਰੂ ਹੋਇਆ ਬਲਕਾਰ ਸਿੰਘ ਦਾ ਪਰਿਵਾਰ/ ਅੰਮ੍ਰਿਤਪਾਲ ਨਾਲ ਕਿਸੇ ਵੀ ਤਰ੍ਹਾਂ ਦੇ ਸਬੰਧ ਹੋਣ ਤੋਂ ਕੀਤਾ ਇਨਕਾਰ/ ਕਿਹਾ, ਸਾਜ਼ਿਸ਼ ਤਹਿਤ ਬਲਕਾਰ ਸਿੰਘ ਨੂੰ ਫਸਾਉਣ ਦੀ ਹੋ ਰਹੀ ਕੋਸ਼ਿਸ਼

0
10

ਖੰਨਾ ਪੁਲਿਸ ਵੱਲੋਂ ਅੰਮ੍ਰਿਤਪਾਲ ਦਾ ਸਮਰਥਕ ਹੋਣ ਦੇ ਸ਼ੱਕ ਵਿਚ ਫੜੇ ਬਲਕਾਰ ਸਿੰਘ ਦੇ ਮਾਪਿਆਂ ਨੇ ਮੀਡੀਆ ਸਾਹਮਣੇ ਪੇਸ਼ ਹੋ ਕੇ ਪੁਲਿਸ ਦਾ ਦਾਅਵਿਆਂ ਦਾ ਖੰਡਨ ਕੀਤਾ ਐ। ਮੀਡੀਆ ਦੇ ਰੂਬਰੂ ਹੋਏ ਪਰਿਵਾਰ ਦਾ ਕਹਿਣਾ ਐ ਕਿ ਬਲਕਾਰ ਸਿੰਘ ਕਈ ਸਾਲਾਂ ਤੋਂ ਦਾਣਾ ਮੰਡੀ ਦੇ ਬਾਹਰ ਮੀਟ ਦੀ ਰੇਹੜੀ ਲਾ ਕੇ ਪਰਿਵਾਰ ਪਾਲਦਾ ਆ ਰਿਹਾ ਐ ਅਤੇ ਉਸ ਦਾ ਅਮ੍ਰਿਤਪਾਲ ਸਿੰਘ ਜਾਂ ਉਸਦੇ ਜਥੇਬੰਦੀ ਨਾਲ ਕੋਈ ਸਬੰਧ ਨਹੀਂ ਐ। ਦੱਸਣਯੋਗ ਐ ਕਿ ਪੁਲਿਸ ਨੇ ਬਲਕਾਰ ਸਿੰਘ ਨੂੰ ਵਾਰਿਸ ਪੰਜਾਬ ਦੇ ਅਕਾਲੀ ਦਲ ਮੋਗਾ ਜਥੇਬੰਦੀ ਦੇ ਬੈਨਰ ਹੇਠ ਵਾਇਰਲ ਹੋਈ ਇੱਕ ਚੈਟ ਸਬੰਧ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਐ।  ਪੁਲਿਸ ਦਾ ਦਾਅਵਾ ਐ ਕਿ ਉਸ ਨੇ ਵਟਸਐਪ ਗਰੁੱਪ ਦੀ ਚੈਟ ਲੀਕ ਹੋਣ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਐ। ਪੁਲਿਸ ਨੇ ਦੋ ਨੌਜਵਾਨਾਂ ਗ੍ਰਿਫਤਾਰ ਕੀਤਾ ਐ, ਜਿਨ੍ਹਾਂ ਇਕ  ਮੋਗਾ ਅਤੇ ਦੂਜਾ ਖੰਨਾ ਦਾ ਰਹਿਣ ਵਾਲਾ ਐ। ਪਰਿਵਾਰ ਦਾ ਦਾਅਵਾ ਐ ਕਿ ਬਲਕਾਰ ਸਿੰਘ ਦਾ ਦੋ ਦਿਨ ਪਹਿਲਾਂ ਫੋਨ ਗੁਆਚ ਗਿਆ ਸੀ, ਜਿਸ ਦੀ ਥਾਣੇ ਰਿਪੋਰਟ ਲਿਖਵਾਉਣ ਗਏ ਸੀ ਪਰ ਐਤਵਾਰ ਹੋਣ ਕਾਰਨ ਪੁਲਿਸ ਨੇ ਰਿਪੋਰਟ ਦਰਜ ਨਹੀਂ ਕੀਤੀ ਅਤੇ ਅੱਜ ਅਚਾਨਕ ਘਰ ਆਈ ਪੁਲਿਸ ਉਸ ਨੂੰ ਗ੍ਰਿਫਤਾਰ ਕਰਕੇ ਨਾਲ ਲੈ ਗਈ ਐ। ਬਲਕਾਰ ਦੇ ਪਰਿਵਾਰ ਵਿੱਚ ਉਸ ਦੀ ਪਤਨੀ ਅਤੇ ਦੋ ਛੋਟੇ ਬੱਚੇ ਹਨ। ਪਤਨੀ ਜਸਲੀਨ ਕੌਰ ਨੇ ਕਿਹਾ ਕਿ ‘ਕਦੇ ਬਲਕਾਰ ਨੇ ਅੰਮ੍ਰਿਤਪਾਲ ਦਾ ਜ਼ਿਕਰ ਵੀ ਨਹੀਂ ਕੀਤਾ, ਇਹ ਇੱਕ ਸਾਜ਼ਿਸ਼ ਹੈ। ਅੰਮ੍ਰਿਤਪਾਲ ਦਾ ਨਾਮ ਉਨ੍ਹਾਂ ਦੇ ਘਰ ਵਿੱਚ ਕਦੇ ਨਹੀਂ ਲਿਆ ਗਿਆ। ਬਲਕਾਰ ਸਿੰਘ ਨੇ ਅੰਮ੍ਰਿਤਪਾਲ ਨੂੰ ਕਦੇ ਕੋਈ ਸਮਰਥਨ ਨਹੀਂ ਦਿੱਤਾ। ਉਹ ਸਵੇਰੇ ਆਪਣੀ ਰੇਹੜੀ ਲੈ ਜਾਂਦਾ ਸੀ ਅਤੇ ਰਾਤ ਨੂੰ ਵਾਪਸ ਆਉਂਦਾ ਸੀ। ਇਸ ਤੋਂ ਪਹਿਲਾਂ ਬਲਕਾਰ ਸਿੰਘ ਜਾਂ ਪਰਿਵਾਰ ਦੇ ਕਿਸੇ ਹੋਰ ਮੈਂਬਰ ਵਿਰੁੱਧ ਕਦੇ ਕੋਈ ਮਾਮਲਾ ਦਰਜ ਨਹੀਂ ਹੋਇਆ। ਬਲਕਾਰ ਸਿੰਘ ਦੀ ਮਾਂ ਅਤੇ ਪਤਨੀ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਬਲਕਾਰ ਸਿੰਘ ਨੂੰ ਫਸਾਇਆ ਜਾ ਰਿਹਾ ਹੈ।

LEAVE A REPLY

Please enter your comment!
Please enter your name here