ਵਾਹਗਾ ਸਰਹੱਦ ’ਤੇ ਪਾਕਿ ਮਹਿਲਾ ਸ਼ਰਧਾਲੂ ਨੇ ਦਿੱਤਾ ਬੱਚੀ ਨੂੰ ਜਨਮ/ ਪਾਕਿਸਤਾਨ ਤੇ ਸਿੰਧ ਪ੍ਰਾਂਤ ਦੇ ਪਿੰਡ ਸਾਂਗੜ ਨਾਲ ਸਬੰਧਤ ਐ ਹਿੰਦੀ ਸ਼ਰਧਾਲੂ/ ਭਾਰਤ ਦੇ ਜੋਧਪੁਰ ਤੇ ਹਰਿਦੁਆਰ ਘੁੰਮਣ ਆਇਆ ਸੀ 39 ਹਿੰਦੂ ਯਾਤਰੂਆਂ ਦਾ ਜਥਾ

0
8

ਪਾਕਿਸਤਾਨ ਤੋਂ ਭਾਰਤ ਯਾਤਰਾ ਤੇ ਆਏ ਹਿੰਦੂ ਸ਼ਰਧਾਲੂਆਂ ਦੇ ਜਥੇ ਵਿਚ ਸ਼ਾਮਲ ਇਕ ਔਰਤ ਵੱਲੋਂ ਇਕ ਬੱਚੀ ਨੂੰ ਜਨਮ ਦਿੱਤਾ ਗਿਆ ਐ। ਇਹ ਜਥਾ ਪਾਕਿਸਤਾਨ ਦੇ ਸਿੰਧ ਪ੍ਰਾਂਤ ਤੇ ਪਿੰਡ ਸਾਂਗੜ ਤੋਂ ਬੀਤੇ ਦਿਨ ਭਾਰਤ ਪਹੁੰਚਿਆ ਸੀ, ਜਿਸ ਨੇ ਜੋਧਪੁਰ ਤੇ ਹਰਿਦੁਆਰ ਦੇ ਧਾਰਮਿਕ ਸਥਾਨਾਂ ਦੀ ਯਾਤਰਾ ਕਰਨੀ ਸੀ। ਜਿਉ ਹੀ ਇਹ ਜਥਾ ਵਾਹਗਾ ਸਰਹੱਦ ਰਾਹੀਂ ਭਾਰਤ ਅੰਦਰ ਦਾਖਲ ਹੋਇਆ, ਜਥੇ ਵਿਚ ਸ਼ਾਮਲ ਮਾਇਆ ਨਾਮ ਦੀ ਔਰਤ ਦੇ ਜਨੇਪੇ ਦੀਆਂ ਦਰਦਾਂ ਸ਼ੁਰੂ ਹੋ ਗਈਆਂ। ਮੌਕੇ ਤੇ ਮੌਜੂਦ ਬੀਐਸਐਫ ਅਧਿਕਾਰੀਆਂ ਨੇ ਪੀੜਤਾ ਨੂੰ ਤੁਰੰਤ ਹਸਪਤਾਲ ਪਹੁੰਚਾਇਆ, ਜਿੱਥੇ ਉਸ ਨੇ ਇਕ ਬੱਚੀ ਨੂੰ ਜਨਮ ਦਿੱਤਾ ਐ। ਇਸ ਪਰਿਵਾਰ ਦੀ ਵਾਹਗਾ ਸਰਹੱਦ ਤੇ ਸਥਿਤ ਰੈਸਟੋਰੈਂਟ ਮਾਲਕ ਨੇ ਕਾਫੀ ਮਦਦ ਕੀਤੀ, ਜਿਸ ਨੇ ਆਪਣੀ ਗੱਡੀ ਤੇ ਮਹਿਲਾ ਨੂੰ ਹਸਪਤਾਲ ਪਹੁੰਚਾਇਆ ਦੀ ਸੇਵਾ ਕੀਤੀ। ਪਰਿਵਾਰ ਦੇ ਦੱਸਣ ਮੁਤਾਬਕ ਉਨ੍ਹਾਂ ਦੇ ਪਹਿਲਾਂ ਵੀ 7 ਬੱਚੇ ਨੇ। ਭਾਰਤ ਯਾਤਰਾ ਦੌਰਾਨ ਜਨਮ ਲੈਣ ਕਾਰਨ ਬੱਚੀ ਦੀ ਨਾਮ ਗੰਗਾ ਭਾਰਤੀ ਰੱਖਿਆ ਗਿਆ ਐ। ਉਧਰ ਬੱਚੀ ਦੇ ਜਨਮ ਤੋਂ ਬਾਅਦ ਪਰਿਵਾਰ ਕਾਫੀ ਖੁਸ਼ ਐ ਅਤੇ ਉਨ੍ਹਾਂ ਨੇ ਭਾਰਤ ਵਿਚ ਲੋਕਾਂ ਦੇ ਮਿਲ ਰਹੇ ਸਨੇਹ ਸਦਕਾ ਭਾਰਤ ਵਿਚ ਰਹਿਣ ਦੀ ਇੱਛਾ ਜਾਹਰ ਕੀਤੀ ਐ।

LEAVE A REPLY

Please enter your comment!
Please enter your name here