ਗੁਰਦਾਸਪੁਰ ਪੁਲਿਸ ਨੇ ਵਿਆਹੁਤਾ ਦੇ ਕਤਲ ਦਾ ਮਾਮਲਾ ਸੁਲਝਾਇਆ/ ਸੱਸ ਨੇ ਹੀ ਨੂੰਹ ਨੂੰ ਨਹਿਰ ’ਚ ਧੱਕਾ ਦੇ ਕੇ ਉਤਾਰਿਆਂ ਸੀ ਮੌਤ ਦੇ ਘਾਟ/ ਪੁਲਿਸ ਨੇ ਸੱਸ ਨੂੰ ਗ੍ਰਿਫਤਾਰ ਕਰ ਕੇ ਅਗਲੀ ਕਾਰਵਾਈ ਕੀਤੀ ਸ਼ੁਰੂ

0
7

ਗੁਰਦਾਸਪੁਰ ਪੁਲਿਸ ਨੇ ਬੱਲੇਹਾਲੀ ਨਹਿਰ ਵਿਚ ਡਿੱਗਣ ਕਾਰਨ ਵਿਆਹੁਤਾ ਦੀ ਹੋਈ ਮੌਤ ਦਾ ਮਾਮਲਾ ਸੁਲਝਾ ਲਿਆ ਐ। ਕਤਲ ਦੀ ਸਾਜ਼ਿਸ਼ ਮ੍ਰਿਤਕਾ ਦੀ ਸੱਸ ਨੇ ਹੀ ਰਚੀ ਸੀ, ਜਿਸ ਨੇ 28 ਮਾਰਚ ਨੂੰ ਆਪਣੀ ਨੂੰਹ ਨੂੰ ਨਹਿਰ ਵਿਚ ਧੱਕਾ ਦੇਣ ਬਾਅਦ ਲੁੱਟ ਹੋਣ ਦਾ ਡਰਾਮਾ ਰਚਿਆ ਸੀ। ਮ੍ਰਿਤਕਾ ਦੇ ਪਰਿਵਾਰ ਨੇ ਸ਼ੁਰੂ ਵਿਚ ਹੀ ਕਤਲ ਦੀ ਸ਼ੰਕਾ ਜਾਹਰ ਕਰਦਿਆਂ ਮ੍ਰਿਤਕਾ ਦੀ ਸੱਸ ਖਿਲਾਫ ਕਾਰਵਾਈ ਦੀ ਮੰਗ ਕੀਤੀ ਸੀ। ਪੁਲਿਸ ਨੇ ਮ੍ਰਿਤਕਾ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ, ਜਿਸ ਦੌਰਾਨ ਪਰਿਵਾਰ ਦੀ ਸ਼ੰਕਾ ਸਹੀ ਸਾਬਤ ਹੋਣ ਦੀ ਗੱਲ ਸਾਹਮਣੇ ਆਈ। ਮ੍ਰਿਤਕਾ ਦੇ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਮੋਹਨ ਸਿੰਘ ਨੇ ਕਿਹਾ ਮ੍ਰਿਤਕਾ ਦੀ ਸੱਸ ਵੱਲੋਂ ਲੁੱਟ ਦੀ ਸੁਣਾਈ ਗਈ ਕਹਾਣੀ ਝੂਠੀ ਸਾਬਤ ਹੋਈ ਐ। ਅਸਲ ਵਿੱਚ ਆਰੋਪੀ ਮਹਿਲਾਂ ਰੁਪਿੰਦਰ ਕੌਰ ਨੇ ਆਪਣੇ ਪੁੱਤਰ ਅਕਾਸ਼ਦੀਪ ਨਾਲ ਮਿਲ ਕੇ ਆਪਣੀ ਨੂੰਹ ਨੂੰ ਨਹਿਰ ਵਿੱਚ ਧੱਕਾ ਦਿੱਤਾ ਸੀ ਅਤੇ ਖੁਦ ਨੂੰ ਬਚਾਉਣ ਲਈ ਲੁੱਟ ਦੀ ਕਹਾਣੀ ਘੜੀ ਸੀ। ਪੁਲਿਸ ਨੇ ਦੋਵਾਂ ਮਾਂ-ਪੁੱਤਰ ਨੂੰ ਗ੍ਰਿਫ਼ਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।

LEAVE A REPLY

Please enter your comment!
Please enter your name here